Breaking News
Home / ਪੰਜਾਬ / ਬੇਅਦਬੀ ਮਾਮਲਿਆਂ ਸਬੰਧੀ ਫੂਲਕਾ ਨੇ ਕਾਂਗਰਸ ਸਿਰ ਮੜ੍ਹਿਆ ਦੋਸ਼

ਬੇਅਦਬੀ ਮਾਮਲਿਆਂ ਸਬੰਧੀ ਫੂਲਕਾ ਨੇ ਕਾਂਗਰਸ ਸਿਰ ਮੜ੍ਹਿਆ ਦੋਸ਼

ਕਿਹਾ, ਕਾਂਗਰਸ ਨਹੀਂ ਚਾਹੁੰਦੀ ਕਿ ਅਕਾਲੀਆਂ ਖਿਲਾਫ ਹੋਵੇ ਕਾਰਵਾਈ
ਬਠਿੰਡਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਕਿਹਾ ਕਿ ਕਾਂਗਰਸ ਨੇ 1984 ਦੇ ਕਤਲੇਆਮ ਮਾਮਲੇ ਵਿਚ ਜਾਂਚ ‘ਤੇ ਜਾਂਚ ਕਰਵਾ ਕੇ ਮਾਮਲੇ ਨੂੰ ਕਈ ਸਾਲਾਂ ਤੱਕ ਲਟਕਾਈ ਰੱਖਿਆ। ਹੁਣ ਕਾਂਗਰਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਮਲੇ ਨੂੰ ਵੀ ਜਾਂਚ ਦੇ ਨਾਮ ‘ਤੇ ਦਬਾਉਣ ਦੀ ਤਾਕ ਵਿਚ ਹੈ। ਫੂਲਕਾ ਨੇ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਵਿਚ ਬਾਦਲਾਂ ਦੇ ਵਿਰੋਧ ਦਾ ਮਾਹੌਲ ਜ਼ਰੂਰ ਬਣਾਇਆ, ਪਰ ਕਾਂਗਰਸ ਇਸ ਮਾਮਲੇ ਵਿਚ ਕਾਰਵਾਈ ਕਰਨ ਦੇ ਮੂਡ ‘ਚ ਨਹੀਂ। ਫੂਲਕਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਚਾਬੀ ਰਾਹੁਲ ਗਾਂਧੀ ਦੇ ਹੱਥ ਵਿਚ ਹੈ। ਰਾਹੁਲ ਗਾਂਧੀ ਡੇਰਾ ਸਿਰਸਾ ਦੇ ਮੁਖੀ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਇਸ ਮਾਮਲੇ ‘ਚ ਲਪੇਟਣਾ ਨਹੀਂ ਚਾਹੁੰਦੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਫੂਲਕਾ ਨੇ ਕਿਹਾ ਹੈ ਕਿ ਜੇਕਰ 15 ਦਿਨਾਂ ਵਿਚ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿਚ ਡੇਰਾ ਮੁਖੀ ਰਾਮ ਰਹੀਮ ਨੂੰ ਮੁਲਜ਼ਮ ਨਾਮਜ਼ਦ ਨਾ ਕੀਤਾ ਗਿਆ ਤਾਂ ਉਹ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਣਗੇ।

Check Also

ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …