Breaking News
Home / ਪੰਜਾਬ / ਅੰਮ੍ਰਿਤਸਰ ‘ਚ ਰਾਵਣ ਦਹਿਨ ਦੇਖ ਰਹੇ ਲੋਕ ਟ੍ਰੈਕ ‘ਤੇ ਆਏ, ਅੰਮ੍ਰਿਤਸਰ ਪ੍ਰਸ਼ਾਸਨ, ਪੁਲਿਸ ਅਤੇ ਰੇਲਵੇ ਨੇ ਦੁਸਹਿਰੇ ਵਾਲੇ ਦਿਨ ਲੋਕਾਂ ਨੂੰ ਮਰਨ ਦਿੱਤਾ

ਅੰਮ੍ਰਿਤਸਰ ‘ਚ ਰਾਵਣ ਦਹਿਨ ਦੇਖ ਰਹੇ ਲੋਕ ਟ੍ਰੈਕ ‘ਤੇ ਆਏ, ਅੰਮ੍ਰਿਤਸਰ ਪ੍ਰਸ਼ਾਸਨ, ਪੁਲਿਸ ਅਤੇ ਰੇਲਵੇ ਨੇ ਦੁਸਹਿਰੇ ਵਾਲੇ ਦਿਨ ਲੋਕਾਂ ਨੂੰ ਮਰਨ ਦਿੱਤਾ

250 ਤੋਂ ਜ਼ਿਆਦਾ ਵਿਅਕਤੀਆਂ ਨੂੰ 5 ਸੈਕਿੰਡ ‘ਚ ਕੁਚਲਦੇ ਹੋਏ ਲੰਘੀਆਂ ਦੋ ਟਰੇਨਾਂ, 66 ਮੌਤਾਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ‘ਚ ਲੰਘੇ ਸ਼ੁੱਕਰਵਾਰ ਨੂੰ ਦੁਸਹਿਰੇ ਵਾਲੇ ਦਿਨ ਇਕ ਵੱਡਾ ਹਾਦਸਾ ਵਾਪਰਿਆ। ਜੌੜਾ ਫਾਟਕ ਦੇ ਕੋਲ ਪੁਰਾਣੇ ਧੋਬੀ ਘਾਟ ‘ਤੇ ਰੇਲਵੇ ਟਰੈਕ ‘ਤੇ ਖੜ੍ਹੇ ਹੋ ਕੇ ਰਾਵਣ ਨੂੰ ਸੜਦਾ ਦੇਖ ਰਹੇ ਲੋਕਾਂ ਨੂੰ ਪਠਾਨਕੋਟ-ਅੰਮ੍ਰਿਤਸਰ ਡੀਐਮਯੂ ਅਤੇ ਹਾਵੜਾ ਮੇਲ ਨੇ ਕੁਚਲ ਦਿੱਤਾ। ਹਾਦਸੇ ‘ਚ 66 ਲੋਕਾਂ ਦੀ ਮੌਤ ਹੋ ਗਈ, 141 ਜ਼ਖਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਟਰੇਨ ਲੰਘਣ ਦੇ ਸਮੇਂ 500-700 ਲੋਕ ਟਰੈਕ ‘ਤੇ ਮੌਜੂਦ ਸਨ। ਲਾਸ਼ਾਂ ਦੇ ਟੁਕੜੇ ਅੱਧਾ ਕਿਲੋਮੀਟਰ ਤੱਕ ਬਿਖਰੇ ਪਏ ਸਨ। ਇਨ੍ਹਾਂ ਨੂੰ ਇਕੱਠੇ ਕਰਨ ਲਈ ਢਾਈ ਘੰਟੇ ਤੋਂ ਵੀ ਜ਼ਿਆਦਾ ਸਮਾਂ ਲੱਗਿਆ। ਮੌਕੇ ‘ਤੇ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਦੇ ਨਾਲ ਲੋਕਾਂ ਨੇ ਮਾਰਕੁੱਟ ਵੀ ਕੀਤੀ। ਰੇਲਵੇ ਸਟੇਸ਼ਨ ਤੋਂ ਲਗਭਗ ਦੋ ਕਿਲੋਮੀਟਰ ਦੂਰ ਸਥਿਤ ਜੌੜਾ ਫਾਟਕ ਦੇ ਕੋਲ ਮੈਦਾਨ ‘ਚ ਰਾਵਣ ਨੂੰ ਸਾੜਿਆ ਜਾ ਰਿਹਾ ਸੀ, ਇਥੇ ਧੋਬੀ ਘਾਟ ਵਾਲੇ ਪਾਸੇ ਰੇਲਵੇ ਦੀ ਮੇਨ ਲਾਈਨ ਹੈ। ਜੋ ਕਿ ਅੰਮ੍ਰਿਤਸਰ-ਜਲੰਧਰ ਅਤੇ ਅੰਮ੍ਰਿਤਸਰ-ਪਠਾਨਕੋਟ ਨੂੰ ਜਾਂਦੀ ਹੈ। ਧੋਬੀਘਾਟ ਅਤੇ ਰੇਲਵੇ ਲਾਈਨ ਦਰਮਿਆਨ ਲਗਭਗ 10 ਫੁੱਟ ਉਚੀ ਦੀਵਾਰ ਹੈ। ਪੁਰਾਣੇ ਧੋਬੀ ਘਾਟ ਦੁਸਹਿਰਾ ਗਰਾਊਂਡ ‘ਚ ਜਗ੍ਹਾ ਘੱਟ ਹੋਣ ਕਾਰਨ ਸੈਂਕੜਿਆਂ ਦੀ ਗਣਤੀ ‘ਚ ਲੋਕ ਦੀਵਾਰ ‘ਤੇ ਅਤੇ ਟਰੈਕ ਤੇ ਖੜ੍ਹੇ ਹੋ ਕੇ ਦੁਸਹਿਰਾ ਦੇਖਣ ਲੱਗੇ। ਇਸ ਦੌਰਾਨ 6:50 ‘ਤੇ ਜਲੰਧਰ ਵੱਲੋਂ ਲਾਈਨ ਨੰ. 3 ‘ਤੇ ਡੀਐਮਯੂ ਟਰੇਨ ਤੇਜੀ ਨਾਲ ਆਈ ਅਤੇ ਲੋਕਾਂ ਨੂੰ ਕੱਟਦੇ ਹੋਏ ਲੰਘ ਗਈ। ਬਚਣ ਦੇ ਲਈ ਲੋਕ ਦੂਜੇ ਪਾਸੇ ਨੂੰ ਭੱਜਣ ਲੱਗੇ ਤਾਂ ਉਸ ਸਮੇਂ ਅੰਮ੍ਰਿਤਸਰ-ਹਾਵੜਾ ਮੇਲ ਆ ਗਈ ਅਤੇ ਇਸ ਦੀ ਲਪੇਟ ‘ਚ ਆਉਣ ਨਾਲ ਜ਼ਿਆਦਾ ਲੋਕ ਮਾਰੇ ਗਏ। ਰਾਜ ਸਰਕਾਰ ਨੇ ਸ਼ੋਕ ਵਜੋਂ ਸ਼ਨੀਵਾਰ ਨੂੰ ਸਕੂਲਾਂ, ਕਾਲਜਾਂ ਸਮੇਤ ਸਾਰੇ ਸਰਕਾਰ ਦਫ਼ਤਰਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤ ਸੀ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 5-5 ਲੱਖ ਰੁਪਏ ਅਤੇ ਕੇਂਦਰ ਸਰਕਾਰ ਵੱਲੋਂ 1-1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …