10.3 C
Toronto
Saturday, November 8, 2025
spot_img
Homeਪੰਜਾਬਖੇਤੀ ਕਾਨੂੰਨਾਂ ਖਿਲਾਫ ਡਟਿਆ ਇਕ ਹੋਰ ਕਿਸਾਨ ਹੋਇਆ ਸ਼ਹੀਦ

ਖੇਤੀ ਕਾਨੂੰਨਾਂ ਖਿਲਾਫ ਡਟਿਆ ਇਕ ਹੋਰ ਕਿਸਾਨ ਹੋਇਆ ਸ਼ਹੀਦ

ਟਿਕਰੀ ਬਾਰਡਰ ਵਿਖੇ ਮੋਰਚੇ ‘ਤੇ ਡਟੇ ਕਿਸਾਨ ਲਖਵੀਰ ਸਿੰਘ ਨੂੰ ਪਿਆ ਦਿਲ ਦਾ ਦੌਰਾ
ਤਲਵੰਡੀ ਸਾਬੋ/ਬਿਊਰੋ ਨਿਊਜ਼
ਦਿੱਲੀ ਦੇ ਟਿਕਰੀ ਬਾਰਡਰ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾ ਲਾ ਕੇ ਬੈਠੇ ਕਿਸਾਨਾਂ ਵਿਚੋਂ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਦੇ ਕਿਸਾਨ ਲਖਵੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਬਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਉਕਤ ਕਿਸਾਨ ਨੂੰ ਜਥੇਬੰਦੀ ਨੇ ਸ਼ਹੀਦ ਐਲਾਨਦਿਆਂ ਸਰਕਾਰ ਤੋਂ 10 ਲੱਖ ਰੁਪਏ ਦੇ ਮੁਆਵਜ਼ੇ ਅਤੇ ਪਰਿਵਾਰਿਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦੌਰਾਨ ਮਾਨਸਾ ਦੇ ਪਿੰਡ ਬੱਛੋਆਣਾ ਦੇ ਕਿਸਾਨ ਗੁਰਜੰਟ ਸਿੰਘ ਦੀ ਜਾਨ ਵੀ ਚਲੇ ਗਈ ਸੀ। ਇਸੇ ਤਰ੍ਹਾਂ ਕਿਸਾਨੀ ਮੋਰਚੇ ਤੋਂ ਵਾਪਸ ਪਰਤਿਆਂ ਲੁਧਿਆਣਾ ਦੇ ਪਿੰਡ ਝੰਮਟ ਦੇ ਨੌਜਵਾਨ ਬਲਜਿੰਦਰ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ।

RELATED ARTICLES
POPULAR POSTS