12 C
Toronto
Monday, September 21, 2026
spot_img
Homeਪੰਜਾਬਰਾਮ ਰਹੀਮ ਦੇ ਸਭ ਤੋਂ ਨੇੜੇ ਹਨੀਪ੍ਰੀਤ ਖਿਲਾਫ ਵੀ ਦੇਸ਼ ਧ੍ਰੋਹ ਦਾ...

ਰਾਮ ਰਹੀਮ ਦੇ ਸਭ ਤੋਂ ਨੇੜੇ ਹਨੀਪ੍ਰੀਤ ਖਿਲਾਫ ਵੀ ਦੇਸ਼ ਧ੍ਰੋਹ ਦਾ ਮਾਮਲਾ ਦਰਜ

ਰਾਮ ਰਹੀਮ ਦੇ ਸਭ ਤੋਂ ਨੇੜੇ ਹਨੀਪ੍ਰੀਤ ਖਿਲਾਫ ਵੀ ਦੇਸ਼ ਧ੍ਰੋਹ ਦਾ ਮਾਮਲਾ ਦਰਜਰੋਹਤਕ ਜੇਲ੍ਹ ਤੱਕ ਰਾਮ ਰਹੀਮ ਦੇ ਨਾਲ ਗਈ ਸੀ ਹਨੀਪ੍ਰੀਤ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੱਜੀ ਬਾਂਹ ਕਹੀ ਜਾਣ ਵਾਲੀ ਉਸ ਦੀ ਕਥਿਤ ਧੀ ਹਨੀਪ੍ਰੀਤ ਇੰਸਾ ਵਿਰੁੱਧ ਪੁਲਿਸ ਨੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰ ઠਲਿਆ ਹੈ। ਪੰਚਕੂਲਾ ਪੁਲਿਸ ਨੂੰ ਹਨੀਪ੍ਰੀਤ ਦਾ ਰੋਹਤਕ ਜੇਲ੍ਹ ਤਕ ਰਾਮ ਰਹੀਮ ਨਾਲ ਮੌਜੂਦ ਰਹਿਣਾ ਸ਼ੱਕੀ ਲੱਗ ਰਿਹਾ ਸੀ ਇਸ ਲਈ ਪੁਲਿਸ ਨੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਦੀ ਸੀ.ਬੀ.ਆਈ. ਅਦਾਲਤ ਵਿੱਚੋਂ ਭੱਜਣ ਦੀ ਪਹਿਲਾਂ ਦੀ ਹੀ ਯੋਜਨਾ ਸੀ ਪਰ ਪੁਲਿਸ ਦੀ ਮੁਸਤੈਦੀ ਸਦਕਾ ਇਸ ਵਿੱਚ ਉਹ ਸਫਲ ਨਾ ਹੋ ਸਕਿਆ। ਪੁਲਿਸ ਨੇ ਡੇਰਾ ਮੁਖੀ ਦੇ ਸੁਰੱਖਿਆ ਗਾਰਡਾਂ ‘ਤੇ ਵੀ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੈ, ਕਿਉਂਕਿ ਉਨ੍ਹਾਂ ਨੇ ਹੀ ਗੁਰਮੀਤ ਰਾਮ ਰਹੀਮ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਹਰਿਆਣਾ ਪੁਲਿਸ ਨੇ ਲੰਘੇ ਕੱਲ੍ਹ ਡੇਰਾ ਮੁਖੀ ਦੇ ਰੱਖਿਆ ਗਾਰਡਾਂ ਵਜੋਂ ਤੈਨਾਤ ਆਪਣੇ 5 ਮੁਲਾਜ਼ਮਾਂ ਨੂੰ ਵੀ ਇਸੇ ਕਾਰਨ ਨੌਕਰੀ ਤੋਂ ਕੱਢ ਦਿੱਤਾ ਹੈ। ਪੁਲਿਸ ਵੱਲੋਂ ਕੀਤੀ ਮੁਢਲੀ ਪੜਤਾਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਨੀਪ੍ਰੀਤ ਵੀ ਡੇਰਾ ਮੁਖੀ ਦੀ ਅਦਾਲਤ ਵਿੱਚੋਂ ਭੱਜਣ ਵਾਲੀ ਯੋਜਨਾ ਦਾ ਹਿੱਸਾ ਹੈ।

RELATED ARTICLES
POPULAR POSTS