25.9 C
Toronto
Thursday, August 27, 2026
spot_img
HomeਕੈਨੇਡਾFrontਪੰਜਾਬ ਦੇ ਕਰੀਬ ਚਾਰ ਲੱਖ ਕਰਮਚਾਰੀ ਅੱਜ ਸਮੂਹਿਕ ਛੁੱਟੀ ’ਤੇ

ਪੰਜਾਬ ਦੇ ਕਰੀਬ ਚਾਰ ਲੱਖ ਕਰਮਚਾਰੀ ਅੱਜ ਸਮੂਹਿਕ ਛੁੱਟੀ ’ਤੇ

ਪੰਜਾਬ ਦੇ ਕਰੀਬ ਚਾਰ ਲੱਖ ਕਰਮਚਾਰੀ ਅੱਜ ਸਮੂਹਿਕ ਛੁੱਟੀ ’ਤੇ
ਮੁੱਖ ਮੰਗਾਂ : ਡੀਏ, ਪੁਰਾਣੀ ਪੈਨਸ਼ਨ ਸਕੀਮ, ਠੇਕੇ ’ਤੇ ਰੱਖੇ ਕਰਮਚਾਰੀ ਪੱਕੇ ਕਰਵਾਉਣਾ
ਦਫ਼ਤਰਾਂ ’ਚ ਅੱਜ ਕੰਮ ਮੁਕੱਮਲ ਹੜਤਾਲ ਰਹੇਗੀ, ਨਾ ਜਾਇਓ ਕਿਸੇ ਸਰਕਾਰੀ ਦਫ਼ਤਰ

ਅਮਰਜੀਤ ਸਿੰਘ
ਚੰਡੀਗੜ੍ਹ, 27 ਅਗਸਤ, 2026

ਪੰਜਾਬ ਸਰਕਾਰ ਤਹਿਤ ਕੰਮ ਕਰਦੇ ਸਮੂਹ ਕਰਮਚਾਰੀ ਅੱਜ 27 ਅਗਸਤ ਨੂੰ ਸਮੂਹਿਕ ਛੁੱਟੀ ’ਤੇ ਰਹਿਣਗੇ। ਜ਼ਾਹਿਰ ਹੈ ਇਸ ਨਾਲ ਸੂਬੇ ਭਰ ਦੀਆਂ ਸਰਕਾਰੀ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਿਲ ਹੈ ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਮੁੜ ਤੋਂ ਲਾਗੂ ਕਰਵਾਉਣਾ ਅਤੇ ਠੇਕੇ ’ਤੇ ਰੱਖੇ ਕਰਮਚਾਰੀਆਂ ਨੂੰ ਨਿਯਮਤ ਕਰਵਾਉਣਾ।
ਸਾਂਝਾ ਮੁਲਾਜ਼ਿਮ ਮੰਚ ਦੇ ਸੱਦੇ ’ਤੇ, ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ ਵੀਰਵਾਰ ਨੂੰ ਰਾਜ ਪੱਧਰੀ ਹੜਤਾਲ ਕਰਨਗੇ। ਇਸਦੇ ਲਈ ਸਰਕਾਰੀ ਕਰਮਚਾਰੀਆਂ ਵੱਲੋਂ ਸਮੂਹਿਕ (ਕੈਜ਼ੂਅਲ ਲੀਵ) ਛੁੱਟੀ ਮੰਗੀ ਗਈ ਹੈ ਤੇ ਇਹ ਛੁੱਟੀ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਸਮੂਹਿਕ ਰੂਪ ਵਿੱਚ ਲੈ ਰਹੇ ਹਨ।  ਸਰਕਾਰੀ ਦਫ਼ਤਰਾਂ ਵਿੱਚ ਰੁਟੀਨ ਦਾ ਕੰਮ ਪ੍ਰਭਾਵਿਤ ਹੋਵੇਗਾ, ਇਸ ਲਈ ਲੋਕਾਂ ਨੂੰ ਚਾਹੀਦੈ ਕਿ ਉਹ ਅੱਜ ਕਿਸੇ ਸਰਕਾਰੀ ਕੰਮ ਲਈ ਕਿਸੇ ਵੀ ਦਫ਼ਤਰ ਨਾ ਜਾਣ।
ਤੁਹਾਨੂੰ ਚੇਤੇ ਹੋਵੇਗਾ ਕਿ ਪੰਜਾਬ ਦੇ ਸਰਕਾਰੀ ਕਰਮਚਾਰੀ ਬਹੁਤ ਦੇਰ ਤੋਂ ਲਟਕਦੇ ਆ ਰਹੇ ਮਹਿੰਗਾਈ ਭੱਤੇ (ਡੀਏ) ਦੇ ਬਕਾਏ ਅਤੇ ਹੋਰ ਸਰਕਾਰੀ ਲਾਭਾਂ ਦੀ ਮੰਗ ਕਰ ਰਹੇ ਹਨ। ਸਰਕਾਰ ਵੱਲੋਂ ਵਾਰ ਵਾਰ ਵਾਅਦਾ ਕਰਕੇ ਮੁਕਰਨ ਕਾਰਨ ਕਰਮਚਾਰੀ ਹੁਣ ਸਰਕਾਰ ਤੇ ਯਕੀਨ ਨਹੀਂ ਕਰ ਰਹੇ। ਸਰਕਾਰ ਨੂੰ ਆਪਣੀ ਪ੍ਰੇਸ਼ਾਨੀ ਦੱਸਣ ਲਈ ਹੁਣ ਉਹਨਾਂ ਨੇ ਇਹ ਰਾਹ ਚੁਣਿਆ ਹੈ। ਇਸ ਤੋਂ ਪਹਿਲਾਂ ਵੀ ਕਰਮਚਾਰੀ ਸੰਕੇਤਕ ਹੜਤਾਲਾਂ ਕਰਦੇ ਆਏ ਹਨ ਪ੍ਰੰਤੂ ਇਹ ਹੜਤਾਲ ਵੱਡੇ ਪੱਧਰ ’ਤੇ ਹੋਣ ਜਾ ਰਹੀ ਹੈ।
ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਹੜਤਾਲ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ, ਤਹਿਸੀਲ ਦਫ਼ਤਰ, ਐਸਡੀਐਮ ਦਫ਼ਤਰ, ਸੇਵਾ ਕੇਂਦਰ, ਪਾਣੀ ਅਤੇ ਸੈਨੀਟੇਸ਼ਨ, ਸਿੰਚਾਈ ਵਿਭਾਗ, ਨਗਰ ਨਿਗਮ, ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐਸਪੀਸੀਐਲ), ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ), ਪਨਬਸ, ਪੰਜਾਬ ਰੋਡਵੇਜ਼ ਆਦਿ ਸਮੇਤ ਸਾਰੇ ਪ੍ਰਮੁੱਖ ਸਰਕਾਰੀ ਵਿਭਾਗਾਂ ਦੇ ਕਲੈਰੀਕਲ ਸਟਾਫ਼ ਛੁੱਟੀ ’ਤੇ ਰਹਿਣਗੇ। ਉਂਝ ਆਪਣੇ ਪੱਧਰ ’ਤੇ ਸਟਾਫ਼ ਆਮ ਲੋਕਾਂ ਨੂੰ ਅਪੀਲ ਕਰ ਹੀ ਰਿਹਾ ਹੈ ਕਿ ਉਹ ਬੇਲੋੜੀ ਪਰੇਸ਼ਾਨੀ ਤੋਂ ਬਚਣ ਲਈ ਸਰਕਾਰੀ ਦਫ਼ਤਰਾਂ ਵਿੱਚ ਨਾ ਜਾਣ ਕਿਉਂਕਿ ਵੀਰਵਾਰ ਨੂੰ ਕੋਈ ਕੰਮ ਹੋਣਾ ਹੀ ਨਹੀਂ।
ਬਹੁਤ ਦੇਰ ਤੋਂ ਸਰਕਾਰ ਵਾਦਾਖਿਲਾਫੀ ਕਰਦੀ ਆ ਰਹੀ ਹੈ ਜਿਸਤੋਂ ਆਜਿਜ਼ ਆਏ ਸਟਾਫ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਖਤੀ ਦਾ ਰੁਖ਼ ਆਪਣੀਆਂ ਹੈ। ਵਾਰ ਵਾਰ ਟਾਲ-ਮਟੋਲ ਵਾਲਾ ਰਵੱਈਆ ਅਪਣਾਉਣ ਕਾਰਨ ਸੂਬਾ ਸਰਕਾਰ ਪ੍ਰਤੀ ਨਾਰਾਜ਼ਗੀ ਦਿਖਾਉਣ ਲਈ ਕਰਮਚਾਰੀਆਂ ਨੇ ਐਸਆਈਆਰ ਡਿਊਟੀਆਂ ਨਾ ਨਿਭਾਉਣ ਦਾ ਵੀ ਫੈਸਲਾ ਲਿਆ ਸੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਕਰੀਬ ਚਾਰ ਲੱਖ ਕਰਮਚਾਰੀ ਸਮੂਹਿਕ ਹੜਤਾਲ ਤੇ ਹੋਣਗੇ।

ਇਸ ਦੌਰਾਨ ਪੰਜਾਬ ਸਿਵਲ ਸਕੱਤਰੇਤ ਦੇ ਜਨਰਲ ਸਕੱਤਰ ਸਾਹਿਲ ਸ਼ਰਮਾ ਨੇ ਕਿਹਾ ਕਿ ਸਾਰੇ ਬਾਜ਼ਾਰ ਖੁੱਲੇ ਰਹਿਣਗੇ ਤੇ ਆਵਜਾਹੀ ਵੀ ਪ੍ਰਭਾਵਤ ਨਹੀਂ ਹੋਵੇਗੀ, ਸਾਰੇ ਕਰਮਚਾਰੀ ਆਪਣੇ ਆਪਣੇ ਦਫ਼ਤਰਾਂ ’ਚ ਜਾਣਗੇ ਪਰ ਉਹ ਕੋਈ ਕੰਮ ਨਹੀਂ ਕਰਨਗੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਤਹਿਸੀਲ ਪੱਧਰ ਦੇ ਦਫ਼ਤਰਾਂ ’ਤੇ ਧਰਨੇ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਇਹ ਜੋ ਮਹਾਂਹੜਤਾਲ ਹੋਣ ਜਾ ਰਹੀ ਹੈ ਇਹ ਕਰਮਚਾਰੀਆਂ ਦੇ ਰੋਹ ਦਾ ਪ੍ਰਗਟਾਵਾ ਹੈ ਜੋ ਉਹ ਸਰਕਾਰ ਵੱਲੋਂ ਵਾਰ ਵਾਰ ਕੀਤੀ ਗਈ ਵਾਦਾਖਿਲਾਫ਼ੀ ਦੇ ਕਾਰਨ ਉਪਜੀ ਹੈ।

RELATED ARTICLES
POPULAR POSTS