ਸੁਖਬੀਰ ਬਾਦਲ ਨੇ ਕਿਹਾ, ਜੇ ਹਿੰਮਤ ਹੈ ਕਾਂਗਰਸ ਉਨ੍ਹਾਂ ਖਿਲਾਫ ਕਾਰਵਾਈ ਕਰੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿਚ ਬਜਟ ‘ਤੇ ਬਹਿਸ ਦੌਰਾਨ ਅਕਾਲੀ ਦਲ ਤੇ ਕਾਂਗਰਸ ਦੇ ਮੈਂਬਰਾਂ ਵਿਚ ਤਿੱਖੀ ਬਹਿਸ ਵੀ ਚੱਲਦੀ ਰਹੀ । ਜਦੋਂ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਾਰ-ਵਾਰ ਨਸ਼ਿਆਂ, ਟਰਾਂਸਪੋਰਟ, ਕੇਬਲ ਤੇ ਰੇਤ ਮਾਫੀਆ ਦਾ ਜਿਕਰ ਕੀਤਾ ਤਾਂ ਸੁਖਬੀਰ ਬਾਦਲ ਨੇ ਖੜ੍ਹੇ ਹੋ ਕੇ ਕਿਹਾ ਕਿ ਕਾਂਗਰਸੀ ਵਾਰ-ਵਾਰ ਦੋਸ਼ ਨਾ ਲਗਾਉਣ, ਜੇ ਹਿੰਮਤ ਹੈ ਤਾਂ ਉਹਨਾਂ ਖਿਲਾਫ ਜਾਂਚ ਕਰਵਾ ਕੇ ਕਾਰਵਾਈ ਕਰਨ। ਵਿਰੋਧੀ ਧਿਰ ਦੇ ਨੇਤਾ ਐਚ ਐਸ ਫੂਲਕਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਆਪਣੀ ਸਰਕਾਰ ਤੋਂ ਹੀ ਕਿਉਂ ਮੰਗ ਕਰ ਰਹੇ ਹਨ, ਉਨ੍ਹਾਂ ਨੂੰ ਜਾਂਚ ਕਰਵਾ ਕੇ ਸਾਰੀ ਗੱਲ ਸਾਹਮਣੇ ਲਿਆਉਣੀ ਚਾਹੀਦੀ ਹੈ ।

