12.5 C
Toronto
Monday, March 16, 2026
spot_img
Homeਪੰਜਾਬਕਪੂਰਥਲਾ ਵਿਚ ਵਾਪਰੀ ਦਿਲ ਕੰਬਾਊ ਘਟਨਾ

ਕਪੂਰਥਲਾ ਵਿਚ ਵਾਪਰੀ ਦਿਲ ਕੰਬਾਊ ਘਟਨਾ

ਨੌਜਵਾਨ ਨੇ ਪਹਿਲਾਂ ਆਪ ਜ਼ਹਿਰ ਖਾਧਾ, ਫਿਰ ਆਪਣੇ 6 ਭੈਣ-ਭਰਾਵਾਂ ਨੂੰ ਦਿੱਤਾ
5 ਮੌਤਾਂ, ਦੋ ਦੀ ਹਾਲਤ ਗੰਭੀਰ
ਕਪੂਰਥਲਾ/ਬਿਊਰੋ ਨਿਊਜ਼
ਕਪੂਰਥਲਾ ਵਿਚ ਇਕ ਪਰਵਾਸੀ ਮਜਦੂਰ ਨੇ ਆਰਥਿਕ ਤੰਗੀ ਦੇ ਚੱਲਦਿਆਂ ਨੇ ਆਪਣੇ 6 ਭੈਣ-ਭਰਾਵਾਂ ਨੂੰ ਬਰਗਰ ਵਿਚ ਮਿਲਾ ਕੇ ਜ਼ਹਿਰ ਦੇ ਦਿੱਤਾ। ਇਸ ਦਰਦਨਾਕ ਘਟਨਾ ਤੋਂ ਬਾਅਦ 5 ਦੀ ਮੌਤ ਹੋ ਗਈ ਹੈ ਅਤੇ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਭੈਣ-ਭਰਾਵਾਂ ਨੂੰ ਜ਼ਹਿਰ ਤੋਂ ਪਹਿਲਾਂ ਉਸ ਨੌਜਵਾਨ ਨੇ ਆਪ ਵੀ ਜ਼ਹਿਰ ਵਾਲਾ ਬਰਗਰ ਖਾ ਲਿਆ ਸੀ। ਕਪੂਰਥਲਾ ਦੇ ਲਛਮੀਨਗਰ ਮੁਹੱਲਾ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਜ਼ਹਿਰ ਦੇਣ ਵਾਲੇ ਅਭਿਮਨਿਊ ਕੁਮਾਰ (21), ਅਨੂ (17), ਅਰਚਨਾ (7), ਅੰਸ਼ੂ (15) ਅਤੇ ਅਨੁਰਾਗ (10) ਵਜੋਂ ਹੋਈ ਹੈ। ਪੁਲਿਸ ਨੂੰ ਮੌਕੇ ਤੋਂ ਬਰਗਰ ਦੇ ਪੈਕੇਟ ਮਿਲੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਅਭਿਮਨਿਊ ਲਗਭਗ 10 ਪੈਕੇਟ ਬਰਗਰ ਲੈ ਕੇ ਆਇਆ ਸੀ। ਇਨ੍ਹਾਂ ਵਿਚ ਹੀ ਜ਼ਹਿਰ ਭਰ ਕੇ ਦਿੱਤਾ ਗਿਆ। ਪੁਲਿਸ ਨੂੰ ਘਟਨਾ ਸਥਾਨ ਤੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਮੰਮੀ-ਪਾਪਾ ਮੈਨੂੰ ਮੁਆਫ ਕਰ ਦਿਓ, ਮੈਂ ਆਪਣੇ ਭੈਣ-ਭਰਾਵਾਂ ਨੂੰ ਨਾਲ ਲੈ ਕੇ ਜਾ ਰਿਹਾ ਹਾਂ।

RELATED ARTICLES

POPULAR POSTS