23.8 C
Toronto
Tuesday, July 21, 2026
spot_img
Homeਪੰਜਾਬਯੂਨਾਈਟਿਡ ਅਕਾਲੀ ਦਲ ਦਾ ਢੀਂਡਸਾ ਦੇ ਅਕਾਲੀ ਦਲ 'ਚ ਹੋਵੇਗਾ ਰਲੇਵਾਂ

ਯੂਨਾਈਟਿਡ ਅਕਾਲੀ ਦਲ ਦਾ ਢੀਂਡਸਾ ਦੇ ਅਕਾਲੀ ਦਲ ‘ਚ ਹੋਵੇਗਾ ਰਲੇਵਾਂ

Image Courtesy :jagbani(punjabkesar)

ਸੁਖਦੇਵ ਢੀਂਡਸਾ ਨੇ ਦਿੱਲੀ ਵਿਚ ਵੀ ਪ੍ਰਚਾਰ ਕੀਤਾ ਸ਼ੁਰੂ
ਜਲੰਧਰ/ਬਿਊਰੋ ਨਿਊਜ਼
ਯੂਨਾਈਟਿਡ ਅਕਾਲੀ ਦਲ ਦਾ ਸੁਖਦੇਵ ਸਿੰਘ ਢੀਂਡਸਾ ਵਲੋਂ ਬਣਾਏ ਨਵੇਂ ਅਕਾਲੀ ਦਲ ਵਿਚ ਰਲੇਵਾਂ ਹੋਣ ਜਾ ਰਿਹਾ ਹੈ। ਇਸ ਸਬੰਧੀ 25 ਜੁਲਾਈ ਨੂੰ ਬਕਾਇਦਾ ਜਲੰਧਰ ਵਿਚ ਐਲਾਨ ਕਰ ਦਿੱਤਾ ਜਾਵੇਗਾ। ਸ੍ਰੋਮਣੀ ਅਕਾਲੀ ਦਲ ਵਿਚੋਂ ਬਾਗੀ ਹੋਏ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਢੀਂਡਸਾ ਨੇ ਕੁਝ ਦਿਨ ਪਹਿਲਾਂ ਨਵੀਂ ਪਾਰਟੀ ਦਾ ਐਲਾਨ ਕੀਤਾ ਸੀ। ਉਨ੍ਹਾਂ ਇਸ ਨਵੀਂ ਪਾਰਟੀ ਦਾ ਨਾਂ ਵੀ ਅਕਾਲੀ ਦਲ ਹੀ ਰੱਖਿਆ ਹੈ। ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਦਿੱਲੀ ਵਿਚ ਵੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਢੀਂਡਸਾ ਪਿਓ-ਪੁੱਤ ਐਂਟੀ ਬਾਦਲ ਵਿਅਕਤੀਆਂ ਨਾਲ ਵੀ ਮੀਟਿੰਗਾਂ ਕਰ ਰਹੇ ਹਨ। ਧਿਆਨ ਰਹੇ ਕਿ ਛੇ ਮਹੀਨੇ ਬਾਅਦ ਆਉਣ ਵਾਲੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਢੀਂਡਸਾ ਅਕਾਲੀ ਦਲ ਬਾਦਲ ਖਿਲਾਫ ਪ੍ਰਚਾਰ ਕਰਨਗੇ। ਧਿਆਨ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵੀ ਕਈ ਸੀਨੀਅਰ ਆਗੂ ਢੀਂਡਸਾ ਗਰੁੱਪ ਵਿਚ ਸ਼ਾਮਲ ਹੋ ਚੁੱਕੇ ਹਨ।

RELATED ARTICLES
POPULAR POSTS