ਚੰਡੀਗੜ੍ਹ/ਬਿਊਰੋ ਨਿਊਜ਼
ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਮਹਿਲਾ ਕਾਂਗਰਸ ਦੇ ਕੌਮੀ ਇੰਚਾਰਜ ਰਾਹੁਲ ਗਾਂਧੀ ਨੇ ਪੰਜਾਬ ਮਹਿਲਾ ਕਾਂਗਰਸ ਦੀ ਪੰਜਾਬ ਪ੍ਰਧਾਨ ਕਿੱਟੂ ਗਰੇਵਾਲ ਦੀ ਛੁੱਟੀ ਕਰ ਦਿੱਤੀ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਪੰਜਾਬ ਮਹਿਲਾ ਕਾਂਗਰਸ ਦੀ ਕਮਾਨ ਮਮਤਾ ਦੱਤਾ ਨੂੰ ਸੌਂਪੀ ਗਈ ਹੈ। ਮਮਤਾ ਦੱਤਾ ਅੰਮ੍ਰਿਤਸਰ ਇਲਾਕੇ ਨਾਲ ਸਬੰਧ ਰੱਖਦੇ ਹਨ ਅਤੇ ਲੰਮੇ ਸਮੇਂ ਤੋਂ ਪਾਰਟੀ ਵਿਚ ਸਰਗਰਮ ਹਨ। ਪੰਜਾਬ ਵਿਚ ਕੀਤੇ ਇਸ ਬਦਲਾਅ ਦੇ ਨਾਲ-ਨਾਲ ਹਾਈ ਕਮਾਂਡ ਵੱਲੋਂ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਪੂਨਮ ਸ਼ਰਮਾ ਨੂੰ, ਜਦਕਿ ਤ੍ਰਿਪੁਰਾ ਮਹਿਲਾ ਕਾਂਗਰਸ ਦੀ ਪ੍ਰਧਾਨ ਹਿਮਾਨੀ ਦੇਬਰਮਾ ਨੂੰ ਲਾਇਆ ਗਿਆ ਹੈ। ਵਰਨਣਯੋਗ ਹੈ ਕਿ ਪੰਜਾਬ ਮਹਿਲਾ ਕਾਂਗਰਸ ਵਿੰਗ ਲੰਮੇ ਸਮੇਂ ਤੋਂ ਬਹੁਤਾ ਸਰਗਰਮ ਨਹੀਂ ਸੀ, ਜਿਸ ਦੇ ਚੱਲਦੇ ਇਹ ਤਬਦੀਲੀ ਕੀਤੀ ਗਈ ਹੈ।ਮਹਿਲਾ ਕਾਂਗਰਸ ਵਿਚ ਲਗਾਤਾਰ ਕਿੱਟੂ ਗਰੇਵਾਲ ਖ਼ਿਲਾਫ਼ ਬਾਗ਼ੀ ਸੁਰਾਂ ਉੱਠਦੀਆਂ ਰਹੀਆਂ ਹਨ ਅਤੇ ਚੰਡੀਗੜ੍ਹ ਵਿਖੇ ਕਾਂਗਰਸ ਵੱਲੋਂ ਕੀਤੀਆਂ ਜਾਂਦੀਆਂ ਵੱਡੀਆਂ ਸਰਗਰਮੀਆਂ ਵਿਚ ਵੀ ਉਹ ਘੱਟ-ਵੱਧ ਹੀ ਦੇਖਣ ਨੂੰ ਮਿਲਦੇ ਸਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …