4 C
Toronto
Saturday, November 8, 2025
spot_img
Homeਪੰਜਾਬਅਦਾਲਤ ਨੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਚਾਰ ਦਿਨਾਂ ਲਈ ਪੁਲਿਸ ਰਿਮਾਂਡ...

ਅਦਾਲਤ ਨੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਚਾਰ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਿਆ

ਬਰਖਾਸਤ ਕੀਤਾ ਗਿਆ ਡੀਐਸਪੀ ਕੁੜੀਆਂ ਨੂੰ ਕਰਵਾਉਂਦਾ ਸੀ ਨਸ਼ਾ
ਮੁਹਾਲੀ/ਬਿਊਰੋ ਨਿਊਜ਼
ਡੀਐਸਪੀ. ਦਲਜੀਤ ਸਿੰਘ ਢਿੱਲੋਂ ਨੂੰ ਅੱਜ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਚਾਰ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਆਈਪੀਐੱਸ ਅਧਿਕਾਰੀ ਅਨੀਤਾ ਪੁੰਜ ਵੱਲੋਂ ਤਿਆਰ ਕੀਤੀ ਪੜਤਾਲੀਆ ਰਿਪੋਰਟ ਵਿੱਚ ਡੀਐੱਸਪੀ ਨੂੰ ਦੋਸ਼ੀ ਪਾਇਆ ਗਿਆ ਸੀ। ਬਰਖਾਸਤ ਡੀਐਸਪੀ ਵਿਰੁੱਧ ਧਾਰਾ 376 ਤਹਿਤ ਪਰਚਾ ਦਰਜ ਕਰ ਦਿੱਤਾ ਗਿਆ। ਡੀਐਸਪੀ ‘ਤੇ ਇਲਜ਼ਾਮ ਹੈ ਕਿ ਉਹ ਕੁੜੀਆਂ ਨੂੰ ਆਪਣੇ ਘਰ ਬੁਲਾ ਕੇ ਜ਼ਬਰਦਸਤੀ ਨਸ਼ਾ ਕਰਵਾਉਂਦਾ ਸੀ ਤੇ ਨਾਲ ਹੀ ਸਰੀਰਕ ਸੋਸ਼ਣ ਵੀ ਕਰਦਾ ਸੀ। ਜਦਕਿ ਬਰਖ਼ਾਸਤ ਡੀਐੱਸਪੀ ਦਲਜੀਤ ਸਿੰਘ ਢਿੱਲੋਂ ਦਾ ਇਹ ਕਹਿਣਾ ਹੈ ਕਿ ਉਸ ਵਿਰੁੱਧ ਕੇਸ ਸਿਆਸਤ ਤੋਂ ਪ੍ਰੇਰਿਤ ਹੈ।

RELATED ARTICLES
POPULAR POSTS