ਪੰਜਾਬ ਸਰਕਾਰ ਨੇ ਵਿਨੋਦ ਘਈ ਦੇ ਅਸਤੀਫੇ ਦੀਆਂ ਖਬਰਾਂ ਨੂੰ ਦੱਸਿਆ ਝੂਠਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਦੇ ਖਿਲਾਫ ਲੱਗੇ ਗੰਭੀਰ ਆਰੋਪਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਇਕ ਚਿੱਠੀ ਲਿਖੀ ਹੈ। ਬਾਜਵਾ ਨੇ ਚਿੱਠੀ ਲਿਖ ਕੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਏ.ਜੀ. ਪੰਜਾਬ ਵਿਨੋਦ ਘਈ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣ ਅਤੇ ਉਸ ਵਿਰੁੱਧ ਗੰਭੀਰ ਦੁਰਵਿਵਹਾਰ ਦੇ ਆਰੋਪਾਂ ਦੀ ਸੀ.ਬੀ.ਆਈ. ਜਾਂਚ ਦੇ ਹੁਕਮ ਜਾਰੀ ਕਰਨ। ਉਧਰ ਦੂਜੇ ਪਾਸੇ ਐਡਵੋਕੇਟ ਜਨਰਲ ਵਿਨੋਦ ਘਈ ਦੇ ਅਸਤੀਫੇ ਦੀਆਂ ਚਰਚਾਵਾਂ ਅੱਜ ਸਾਰਾ ਦਿਨ ਹੁੰਦੀਆਂ ਰਹੀਆਂ, ਪਰ ਇਸ ਸਬੰਧੀ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ। ਇਹ ਵੀ ਚਰਚਾ ਹੁੰਦੀ ਰਹੀ ਕਿ ਏਜੀ ਦੀ ਜ਼ਿੰਮੇਵਾਰੀ ਵਿਨੋਦ ਘਈ ਦੀ ਥਾਂ ਕਿਸੇ ਹੋਰ ਸੀਨੀਅਰ ਵਕੀਲ ਨੂੰ ਸੌਂਪੀ ਜਾ ਸਕਦੀ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਏਜੀ ਵਿਨੋਦ ਘਈ ਦੇ ਅਸਤੀਫੇ ਦੀਆਂ ਖਬਰਾਂ ਨੂੰ ਝੂਠਾ ਦੱਸਿਆ ਹੈ।