ਰਿਹਾਅ ਹੋਏ ਮਛੇਰਿਆਂ ਨੇ ਦੋਵਾਂ ਸਰਕਾਰਾਂ ਦਾ ਕੀਤਾ ਧੰਨਵਾਦ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੀ ਜੇਲ੍ਹ ਵਿਚ ਬੰਦ 87 ਭਾਰਤੀ ਮਛੇਰਿਆਂ ਨੂੰ ਅੱਜ ਰਿਹਾਅ ਕਰਕੇ ਵਤਨ ਭੇਜ ਦਿੱਤਾ ਗਿਆ। ਇਹ ਮਛੇਰੇ ਅੱਜ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਪੁੱਜੇ। ਭਾਰਤ ਤੇ ਪਾਕਿਸਤਾਨ ਵੱਲੋਂ ਦੋਵਾਂ ਦੇਸ਼ਾਂ ਵਿਚ ਰਿਸ਼ਤਿਆਂ ਨੂੰ ਸੁਖਾਵੇਂ ਬਣਾਉਣ ਲਈ ਮਛੇਰਿਆਂ ਨੂੰ ਸਮਝੌਤੇ ਤਹਿਤ ਰਿਹਾਅ ਕੀਤਾ ਜਾਂਦਾ ਹੈ।
ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਸਾਰੇ ਭਾਰਤੀ ਮਛੇਰੇ ਪਾਕਿ ਦੀ ਲਾਂਡੀ ਜੇਲ੍ਹ ਵਿੱਚ ਬੰਦ ਸਨ। ਇਹ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ। ਸਮੁੰਦਰ ਵਿਚ ਮੱਛੀਆਂ ਫੜਦਿਆਂ ਭਾਰਤ-ਪਾਕਿਸਤਾਨ ਸਰਹੱਦ ਪਾਰ ਕਾਰ ਜਾਣ ਦੇ ਜੁਰਮ ਵਿੱਚ ਇਨ੍ਹਾਂ ਨੂੰ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਰਿਹਾਈ ਮਗਰੋਂ ਆਪਣੇ ਵਤਨ ਪਰਤੇ ਇਨ੍ਹਾਂ ਮਛੇਰਿਆਂ ਨੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …