ਕਿਹਾ, ਗਠਜੋੜ ਤਹਿਤ ਚੋਣ ਨਹੀਂ ਲੜਾਂਗੀ
ਚੰਡੀਗੜ੍ਹ/ਬਿਊਰੋ ਨਿਊਜ਼
ਚੀਫ਼ ਪਾਰਲੀਮੈਂਟਰੀ ਸੈਕਟਰੀ ਨਵਜੋਤ ਕੌਰ ਸਿਧੂ ਨੇ ਅੱਜ ਇਕ ਤਰ੍ਹਾਂ ਨਾਲ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਪਤੀ ਤੇ ਸਾਬਕਾ ਐਮ ਪੀ ਨਵਜੋਤ ਸਿੰਘ ਸਿੱਧੂ ਕਿਸੇ ਵੀ ਹੋਰ ਪਾਰਟੀ ਵਿਚ ਸ਼ਾਮਲ ਨਹੀਂ ਹੋ ਰਹੇ। ਨਵਜੋਤ ਕੌਰ ਸਿਧੂ ਨੇ ਕਿਹਾ ਕਿ ਨਵਜੋਤ ਸਿਧੂ ਦੀ ਅੱਜ ਵੀ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਪਹਿਲਾਂ ਵਾਂਗ ਹੀ ਗੱਲਬਾਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਪਾਰਟੀਆਂ ਵਿਚ ਜਾਣ ਦਾ ਰੌਲਾ ਸਿਰਫ ਫੋਕੀ ਸ਼ੋਹਰਤ ਹਾਸਲ ਖਾਤਰ ਹੈ।
ਸਿੱਧੂ ਨੇ ਕਿਹਾ ਕਿ ਜੇਕਰ ਅਕਾਲੀ-ਭਾਜਪਾ ਗਠਜੋੜ ਕਾਇਮ ਰਿਹਾ ਤਾਂ ਉਹ ਇਸ ਗਠਜੋੜ ਤਹਿਤ ਚੋਣ ਨਹੀਂ ਲੜੇਗੀ। ਪਠਾਨਕੋਟ ਹਮਲੇ ਲਈ ਕੇਂਦਰ ਵਲੋਂ ਮੰਗੀ ਰਾਸ਼ੀ ਨੂੰ ਨਵਜੋਤ ਕੌਰ ਸਿੱਧੂ ਨੇ ਜਾਇਜ਼ ਦੱਸਿਆ। ਉਨ੍ਹਾਂ ਕਿਹਾ ਹੈ ਕਿ ਹਮਲਾ ਬਾਦਲ ਸਰਕਾਰ ਦੀ ਢਿਲੀ ਸੁਰਖਿਆ ਦਾ ਨਤੀਜਾ ਸੀ ਜੇਕਰ ਸਹੀ ਚੈਕਿੰਗ ਹੁੰਦੀ ਤਾਂ ਹਮਲਾ ਨਾ ਹੁੰਦਾ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …