ਵਿਦੇਸ਼ ਜਾਣਾ ਹੋਇਆ ਔਖਾ
ਨਵੀਂ ਦਿੱਲੀ/ਬਿਊਰੋ ਨਿਊਜ਼
ਉਦਯੋਗਪਤੀ ਵਿਜੇ ਮਾਲੀਆ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਰਜ਼ੇ ਵਿੱਚ ਡੁੱਬੇ ਮਾਲੀਆ ਖ਼ਿਲਾਫ਼ ਹੁਣ ਬੈਂਕਾਂ ਨੇ ਵੱਡਾ ਕਦਮ ਚੁੱਕਿਆ ਹੈ। ਭਾਰਤੀ ਸਟੇਟ ਬੈਂਕ ਸਮੇਤ 17 ਬੈਂਕਾਂ ਨੇ ਮਿਲ ਕੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਮਾਲੀਆ ਦੇ ਵਿਦੇਸ਼ ਜਾਣ ਉੱਤੇ ਪਾਬੰਦੀ ਲਾਈ ਜਾਵੇ।
ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਨੇ ਵਿਜੇ ਮਾਲੀਆ ਖ਼ਿਲਾਫ਼ ਬੰਗਲੁਰੂ ਸਥਿਤ ਕਰਜ਼ਾ ਵਸੂਲੀ ਟ੍ਰਿਬਿਊਨਲ ਵਿਚ ਤਿੰਨ ਪਟੀਸ਼ਨਾਂ ਦਾਇਰ ਕੀਤੀਆਂ ਸਨ। ਇਨ੍ਹਾਂ ਵਿਚ ਮਾਲੀਆ ਦੀ ਗ੍ਰਿਫ਼ਤਾਰੀ, ਪਾਸਪੋਰਟ ਜ਼ਬਤ ਕਰਨ, ਦੇਸ਼-ਵਿਦੇਸ਼ ਵਿਚ ਸਥਿਤ ਸਾਰੀ ਸੰਪਤੀ ਨੂੰ ਜਨਤਕ ਕਰਨ ਤੇ ਕਰਜ਼ੇ ਦੀ ਵਸੂਲੀ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਕਿ ਮਾਲੀਆ ਭਾਰਤ ਛੱਡ ਕੇ ਲੰਡਨ ਵੱਸਣ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਈ.ਡੀ. ਨੇ ਵਿਜੇ ਮਾਲੀਆ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …