Breaking News
Home / ਭਾਰਤ / ਓਨਟਾਰੀਓ ਦੇ ਸੀਨੀਅਰਾਂ ਨੂੰ ਮਿਲੀ ਪਬਲਿਕਲੀ ਫੰਡੈਂਡ ਡੈਂਟਲ ਕੇਅਰ ਤੋਂ ਮਦਦ

ਓਨਟਾਰੀਓ ਦੇ ਸੀਨੀਅਰਾਂ ਨੂੰ ਮਿਲੀ ਪਬਲਿਕਲੀ ਫੰਡੈਂਡ ਡੈਂਟਲ ਕੇਅਰ ਤੋਂ ਮਦਦ

ਮਿਸੀਸਾਗਾ/ ਬਿਊਰੋ ਨਿਊਜ਼ : ਓਨਟਾਰੀਓ ਦੇ ਸੀਨੀਅਰ ਸਿਟੀਜਨਸ ਸਭ ਤੋਂ ਜ਼ਿਆਦਾ ਸਨਮਾਨ ਦੇ ਹੱਕਦਾਰ ਹਨ ਅਤੇ ਓਨਟਾਰੀਓ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਦੇਖਭਾਲ ਕਰਨ ਲਈ ਕੰਮ ਕਰ ਰਹੀ ਹੈ। ਉਹ ਪੂਰੇ ਸਨਮਾਨ ਅਤੇ ਆਰਾਮ ਨਾਲ ਆਪਣੀ ਜ਼ਿੰਦਗੀ ਜੀ ਰਹੇ ਹਨ। ਕਈ ਵਾਰ ਵੱਖ-ਵੱਖ ਰੁਕਾਵਟਾਂ ਅਤੇ ਵਿੱਤੀ ਦਿੱਕਤਾਂ ਕਾਰਨ ਸੀਨੀਅਰ ਆਪਣੀਆਂ ਲੋੜਾਂ ਦੇ ਸਮੇਂ ਆਪਣੇ ਦੰਦਾਂ ਲਈ ਬਿਹਤਰ ਦੇਖਭਾਲ ਪ੍ਰਾਪਤ ਨਹੀਂ ਕਰ ਸਕਦੇ। ਓਨਟਾਰੀਓ ਅਜਿਹੇ ਵਿਚ ਘੱਟ ਆਮਦਨ ਵਾਲੇ ਸੀਨੀਅਰਾਂ ਨੂੰ ਬਿਹਤਰ ਡੈਂਟਲ ਕੇਅਰ ਪ੍ਰਦਾਨ ਕਰਨ ਲਈ ਕਾਫ਼ੀ ਸਹੂਲਤਾਂ ਦੇ ਰਿਹਾ ਹੈ। ਇਕ ਨਵੇਂ ਪਬਲੀਕਲੀ ਫੰਡੈਂਡ ਡੈਂਟਲ ਕੇਅਰ ਪ੍ਰੋਗਰਾਮ ਤੋਂ ਉਨ੍ਹਾਂ ਨੂੰ ਬੀਤੇ ਸਾਲ ਤੋਂ ਇਹ ਖ਼ਾਸ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਮੰਤਰੀ ਇਲੀਅਡ ਨੇ ਕਿਹਾ ਕਿ ਓਨਟਾਰੀਓ ਸਰਕਾਰ ਲੋਕਾਂ ਨੂੰ ਸੈਂਟਰ ਆਫ਼ ਕੇਅਰ ‘ਤੇ ਬਿਹਤਰ ਡੈਂਟਲ ਕੇਅਰ ਦੇ ਰਹੀ ਹੈ। ਖ਼ਾਸ ਕਰਕੇ ਸੀਨੀਅਰ ਸਿਟੀਜਨਾਂ ਨੂੰ ਹਾਈ ਕਵਾਲਿਟੀ ਅਤੇ ਸਸਤੀ ਡੈਂਟਲ ਕੇਅਰ ਪ੍ਰਦਾਨ ਕੀਤੀ ਜਾ ਰਹੀ ਹੈ। ਸਾਲ 2015 ‘ਚ ਲਗਭਗ 61 ਹਜ਼ਾਰ ਮਰੀਜ਼ਾਂ ਨੂੰ ਐਮਰਜੈਂਸੀ ‘ਚ ਡੈਂਟਲ ਕੇਅਰ ਲਈ ਹਸਪਤਾਲ ‘ਚ ਆਉਣਾ ਪਿਆ ਸੀ ਅਤੇ ਇਸ ‘ਤੇ ਓਨਟਾਰੀਓ ਹੈਲਥ ਕੇਅਰ ਸਿਸਟਮ ਨੂੰ 31 ਮਿਲੀਅਨ ਡਾਲਰ ਖਰਚ ਕਰਨੇ ਪਏ ਸਨ। ਸਾਡੇ ਸੀਨੀਅਰਾਂ ‘ਚ ਦੋ ਤਿਹਾਈ ਦੇ ਲਗਭਗ ਡੈਂਟਲ ਇੰਸ਼ੋਰੈਂਸ ਦਾ ਕਵਰ ਨਹੀਂ ਹੈ। ਸੀਨੀਅਰ ਅਪਲਾਈ ਕਰਕੇ ਆਪਣਾ ਨਾਮ ਇਸ ਪ੍ਰੋਗਰਾਮ ‘ਚ ਦਰਜ ਕਰਵਾ ਸਕਦੇ ਹਨ।

Check Also

1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ

ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …