15.6 C
Toronto
Thursday, September 18, 2025
spot_img
Homeਭਾਰਤਕਰਨਾਟਕ ਦੀ ਸਿੱਧ ਰਮੱਈਆ ਕੈਬਨਿਟ ’ਚ 24 ਮੰਤਰੀ ਹੋਏ ਸ਼ਾਮਲ

ਕਰਨਾਟਕ ਦੀ ਸਿੱਧ ਰਮੱਈਆ ਕੈਬਨਿਟ ’ਚ 24 ਮੰਤਰੀ ਹੋਏ ਸ਼ਾਮਲ

ਰਾਜਪਾਲ ਗਹਿਲੋਤ ਨੇ ਚੁਕਾਈ ਸਹੁੰ, ਕੈਬਨਿਟ ’ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 34 ਮੰਤਰੀ
ਬੰਗਲੁਰੂ/ਬਿਊਰੋ ਨਿਊਜ਼ : ਕਰਨਾਟਕ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦੇ 7 ਦਿਨਾਂ ਮਗਰੋਂ ਅੱਜ ਮੁੱਖ ਮੰਤਰੀ ਸਿੱਧ ਰਮੱਈਆ ਨੇ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ। ਰਾਜਪਾਲ ਥਾਵਰਚੰਦ ਗਹਿਲੋਤ ਨੇ 24 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਪਹਿਲਾਂ 20 ਮਈ ਨੂੰ ਮੁੱਖ ਮੰਤਰੀ ਸਿੱਧ ਰਮੱਈਆ ਅਤੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਤੋਂ ਇਲਾਵਾ ਮਲਿਕਾ ਅਰਜੁਨ ਖੜਗੇ ਦੇ ਬੇਟੇ ਸਮੇਤ 8 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ ਸੀ। ਮੁੱਖ ਮੰਤਰੀ ਸਿੱਧ ਰਮੱਈਆ ਨੇ ਦੱਸਿਆ ਕਿ ਅਸੀਂ ਖੇਤਰੀ, ਜਾਤੀ ਅਤੇ ਸਮਾਜਿਕ ਨਿਆਂ ਦੇ ਆਧਾਰ ’ਤੇ ਕੈਬਨਿਟ ’ਚ ਵਿਧਾਇਕਾਂ ਨੂੰ ਥਾਂ ਦਿੱਤੀ ਹੈ। ਹਾਈ ਕਮਾਂਡ ਦੇ ਨਾਲ ਚਰਚਾ ਤੋਂ ਬਾਅਦ ਕੈਬਨਿਟ ਨੂੰ ਅੰਤਿਮ ਰੂਪ ਦਿੱਤਾ ਗਿਆ। ਅਗਲੀ ਕੈਬਨਿਟ ਮੀਟਿੰਗ ਜੂਨ ਮਹੀਨੇ ’ਚ ਹੋਣ ਦੀ ਸੰਭਾਵਨਾ ਹੈ, ਜਿਸ ’ਚ ਚੋਣਾਂ ਦੌਰਾਨ ਕਰਨਾਟਕ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨ ਲਈ ਫੈਸਲੇ ਲਏ ਜਾਣਗੇ। ਧਿਆਨ ਰਹੇ ਕਿ ਕਰਨਾਟਕ ਵਿਧਾਨ ਸਭਾ ਲਈ ਲੰਘੀ 10 ਮਈ ਨੂੰ ਵੋਟਾਂ ਪਈਆਂ ਸਨ ਜਿਸ ਨਤੀਜੇ 13 ਮਈ ਨੂੰ ਐਲਾਨੇ ਗਏ ਸਨ। ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਨੇ ਪੂਰਨ ਬਹੁਮਤ ਹਾਸਲ ਕੀਤਾ ਸੀ ਅਤੇ 4-5 ਮੀਟਿੰਗਾਂ ਤੋਂ ਸਿੱਧ ਰਮੱਈਆ ਸੂਬੇ ਦੇ ਮੁੱਖ ਮੰਤਰੀ ਅਤੇ ਡੀ.ਕੇ. ਸ਼ਿਵਕੁਮਾਰ ਉਪ ਮੁੱਖ ਮੰਤਰੀ ਬਣੇ ਸਨ।

 

RELATED ARTICLES
POPULAR POSTS