Breaking News
Home / ਕੈਨੇਡਾ / Front / ਕਰੋਨਾ ਵਰਗੇ ਚੀਨੀ ਵਾਇਰਸ ਦਾ ਭਾਰਤ ’ਚ ਦੂਜਾ ਕੇਸ!

ਕਰੋਨਾ ਵਰਗੇ ਚੀਨੀ ਵਾਇਰਸ ਦਾ ਭਾਰਤ ’ਚ ਦੂਜਾ ਕੇਸ!

ਹੁਣ 3 ਮਹੀਨੇ ਦੀ ਬੱਚੀ ਆਈ ਵਾਇਰਸ ਦੀ ਲਪੇਟ ’ਚ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਵਿਚ ਫੈਲੇ ਕਰੋਨਾ ਵਰਗੇ ਵਾਇਰਸ ਦਾ ਭਾਰਤ ਵਿਚ ਦੂਜਾ ਕੇਸ ਮਿਲਿਆ ਹੈ। ਇਸ ਵਾਇਰਸ ਦਾ ਨਾਮ ਹਿਊਮਨ ਮੈਟਾਨਿਊਮੋ ਵਾਇਰਸ ਹੈ। ਭਾਰਤ ਵਿਚ ਇਸ ਵਾਇਰਸ ਦੇ ਦੋਵੇਂ ਮਾਮਲੇ ਕਰਨਾਟਕ ਵਿਚ ਮਿਲੇ ਹਨ। ਇਸ ਵਾਇਰਸ ਤੋਂ 8 ਮਹੀਨਿਆਂ ਦਾ ਬੱਚਾ ਅਤੇ 3 ਮਹੀਨਿਆਂ ਦੀ ਬੱਚੀ ਪੀੜਤ ਹੋਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਕਰਨਾਟਕ ਵਿਚ ਵਾਇਰਸ ਦੇ ਦੋ ਮਾਮਲਿਆਂ ਦਾ ਪਤਾ ਲਗਾਇਆ ਹੈ। ਇਹ ਦੋਵੇਂ ਬੱਚੇ ਰੂਟੀਨ ਜਾਂਚ ਦੇ ਲਈ ਹਸਪਤਾਲ ਲਿਆਂਦੇ ਗਏ ਸਨ, ਜਿੱਥੇ ਟੈਸਟ ਕਰਨ ’ਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਇਰਸ ਦਾ ਅਸਰ ਛੋਟੇ ਬੱਚਿਆਂ ’ਤੇ ਦੇਖਿਆ ਜਾ ਰਿਹਾ ਹੈ। ਭਾਰਤ ਵਿਚ ਇਸ ਵਾਇਰਸ ਦੇ ਮਾਮਲੇ ਆਉਂਦੇ ਸਾਰ ਹੀ ਸਰਕਾਰ ਵੀ ਚੌਕਸ ਹੋ ਗਈ ਹੈ ਅਤੇ ਇਸ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

Check Also

ਦਿੱਲੀ ਵਿਧਾਨ ਸਭਾ ਲਈ 5 ਫਰਵਰੀ ਨੂੰ ਪੈਣਗੀਆਂ ਵੋਟਾਂ

8 ਫਰਵਰੀ ਨੂੰ ਐਲਾਨੇ ਜਾਣਗੇ ਨਤੀਜੇ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਲਈ ਆਉਂਦੀ …