ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਸ ਮਹੀਨੇ 21 ਫ਼ਰਵਰੀ ਦਿਨ ਐਤਵਾਰ ਨੂੰ ਹੋ ਰਹੀ ਜ਼ੂਮ-ਮੀਟਿੰਗ ਵਿਚ ਪੰਜਾਬੀ ਵਾਰਤਕ ਦੇ ਮੋਹਰੀ ਸਾਹਿਤਕਾਰ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਦੀ ਪੋਤ-ਨੂੰਹ ਪੂਨਮ ਸਿੰਘ (ਨਵਤੇਜ ਸਿੰਘ ਹੁਰਾਂ ਦੀ ਨੂੰਹ) ਨਾਲ ਪੰਜਾਬ ਤੋਂ ਰੂ-ਬ-ਰੂ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਹ ਜ਼ੂਮ-ਮੀਟਿੰਗ ਟੋਰਾਂਟੋ ਦੇ ਸਮੇਂ ਅਨੁਸਾਰ ਸਵੇਰੇ ਠੀਕ 11.30 ਵਜੇ (ਭਾਰਤੀ ਸਮਾਂ: ਰਾਤ 10.00 ਵਜੇ) ਆਰੰਭ ਹੋਵੇਗੀ ਅਤੇ ਲੱਗਭੱਗ ਢਾਈ ਘੰਟੇ ਚੱਲੇਗੀ। ਇਸ ਵਿਚ ਸਭਾ ਦੇ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਮਿਸਜ਼ ਪੂਨਮ ਸਿੰਘ ਨਾਲ ਸੁਆਲ-ਜਵਾਬ ਦਾ ਸਿਲਸਿਲਾ ਆਰੰਭ ਕਰਨਗੇ ਅਤੇ ਇਸ ਤੋਂ ਬਾਅਦ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਵੱਲੋਂ ਵੀ ਮਹਿਮਾਨ-ਬੁਲਾਰੇ ਵੱਲੋਂ ਪੰਜਾਬੀ ਬੋਲੀ ਅਤੇ ਸਾਹਿਤ ਨਾਲ ਸਬੰਧਿਤ ਚੋਣਵੇਂ ਸੁਆਲ ਪੁੱਛੇ ਜਾ ਸਕਦੇ ਹਨ। ਸਮੇਂ ਦੀ ਪਾਬੰਦੀ ਨੂੰ ਮੁੱਖ ਰੱਖਦਿਆਂ ਹੋਇਆਂ ਸੀਮਤ ਕਵੀ ਦਰਬਾਰ ਵੀ ਹੋਵੇਗਾ।
ਮਹਿਮਾਨ-ਬੁਲਾਰੇ ਦੇ ਭਾਰਤ ਤੋਂ ਜੁੜਨ ਕਾਰਨ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਗੱਲਬਾਤ ਦਾ ਲਾਹਾ ਲੈਣ ਲਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਟੋਰਾਂਟੋ ਦੇ ਸਮੇਂ ਅਨੁਸਾਰ ਠੀਕ ਸਵੇਰੇ 11.15 ਵਜੇ ਆਪੋ ਆਪਣੇ ਸੰਚਾਰ-ਸਾਧਨਾਂ ਨਾਲ ਜੁੜ ਜਾਣ ਤਾਂ ਜੋ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਤੇ ਜ਼ੂਮ-ਲਿੰਕ ਨਾਲ ਜੁੜਨ ਲਈ ਮਲੂਕ ਸਿੰਘ ਕਾਹਲੋਂ (905-497-1216), ਤਲਵਿੰਦਰ ਸਿੰਘ ਮੰਡ (416-904-3500) ਜਾਂ ਸੁਖਦੇਵ ਸਿੰਘ ਝੰਡ (647-567-9128) ਨੂੰ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …