ਟੋਰਾਂਟੋ/ਬਿਊਰੋ ਨਿਊਜ਼ : ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਮਾਘੀ ਦੇ ਮੌਕੇ ਸਮੇਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਬੀਬੀ ਰੂਬੀ ਸਹੋਤਾ ਵੱਲੋਂ ਕੈਨੇਡਾ ਵਿੱਚ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਕਲਾਕਾਰ ਬਲਜਿੰਦਰ ਸੇਖਾ ਦੀ ਅਵਾਜ਼ ਵਿੱਚ ਗਾਈ ਤੇ ਮਹਾਂ ਕਵੀ ਬਾਬੂ ਰਜਬ ਅਲੀ ਖਾਨ ਸਾਹੋਕੇ ਦੁਆਰਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਉਪਮਾ ਵਿੱਚ ਲਿਖੀ ਗਈ ਨਿਵੇਕਲੀ ਕਵੀਸ਼ਰੀ ‘ਮੇਰੇ ਦਸਮੇਸ਼ ਗੁਰ’ ਦਾ ਮਿਊਜ਼ਿਕ ਵੀਡੀਓ ਤੇ ਪੋਸਟਰ ਰਿਲੀਜ਼ ਕੀਤਾઠ।
ਬਲਜਿੰਦਰ ਸੇਖਾ ਨੇ ਦੱਸਿਆ ਕਿ ਇਸ ਸਾਲ ਜਦ ਕਰਤਾਰਪੁਰ ਸਾਹਿਬ ਦੇ ਲਾਂਘੇ ਖੁੱਲ੍ਹਣ ਜਾ ਰਹੇ ਹਨ ਤਾਂ ਇਸ ਮੌਕੇ ‘ਤੇ ਦੁਨੀਆ ਦੇ ਸ਼ਾਂਤੀ ਪਸੰਦ ਦੇਸ਼ ਕੈਨੇਡਾ ਦੇ ਨਾਗਰਿਕ ਤੇ ਕਲਾਕਾਰ ਹੋਣ ਦੇ ਨਾਤੇ ਉਹਨਾਂ ਨੇ ਮਹਾਂ ਕਵੀ ਬਾਬੂ ਰਜਬ ਅਲੀ ਖਾਨ ਸਾਹੋਕੇ ਦੀ ਰਚਨਾ ਪੇਸ਼ ਕੀਤੀ ਹੈ ਯਾਦ ਰਹੇ ਇਸਦੇ ਲੇਖਕ ਬਾਬੂ ਰਜਬ ਅਲੀ ਜੀઠਨੂੰ ਸੰਨ ਸੰਤਾਲੀ ਦੀ ਵੰਡ ਸਮੇਂ ਭਾਰਤ ਛੱਡਣਾ ਪਿਆ ਸੀ ।
ਇਸਦਾ ਸੰਗੀਤ ਰਣਜੀਤ ਸਿੰਘ ਗਿੱਲ ਸਾਰੰਗ ਸਟੂਡੀਓ ਬਰਨਾਲਾ ਵੀਡਿਓ ਗੁਰਲਵਲੀਨ ਸਿੰਘ ਗਿੱਲ ਦੁਆਰਾ ਕੀਤਾ ਗਿਆ ਹੈ । ਪ੍ਰਸਿੱਧ ਕੰਪਨੀ ਅਮਰ ਆਡੀਓ ਵੱਲੋਂ ਬਾਬਾ ਜੀ ਇੰਟਰਪ੍ਰਾਈਜ਼ਿਜ਼ ਦੇ ਸਹਿਯੋਗ ਨਾਲ ઠਨਿਰਸੁਆਰਥ ਪੰਜਾਬੀ ਬੋਲੀ ਦੀ ਸੇਵਾ ਵਜੋਂ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ ਕੈਨੇਡਾ ਦੇ ਪ੍ਰਸਿੱਧ ਗਾਇਕ ਹੈਰੀ ਸੰਧੂ, ਵੀਡੀਓਗ੍ਰਾਫਰ ਨਿਰਲੇਪ ਗਿੱਲ, ਹਮਰਾਜ ਗਿੱਲ ਤੋਂ ਕੈਨੇਡਾ ਦੇ ਸਾਰੇ ਮੀਡੀਏ ਨੇ ਭਰਪੂਰ ઠਸਹਿਯੋਗ ਦਿੱਤਾ ਹੈ ।
ਇਸ ਕਵੀਸ਼ਰੀ ਦੀ ਕੈਨੇਡਾ ਅਮਰੀਕਾ ઠਸਾਰੇ ਭਰਪੂਰ ਪ੍ਰਸੰਸਾ ਹੋ ਰਹੀ ਹੈ । ਪਾਕਿਸਤਾਨ ਵਿੱਚ ਵਸਦੇ ਬਾਬੂ ਰਜਬ ਅਲੀ ਖਾਨ ਦੀ ਪੋਤਰੀ ਬੀਬੀ ਰੇਹਾਨਾ ਬੇਗਮ ਨੇ ਪਰਿਵਾਰ ਦੀ ਤਰਫੋ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …