Breaking News
Home / ਕੈਨੇਡਾ / ਰੇਅਰਸਨ ਯੂਨੀਵਰਸਿਟੀ ਨਾਲ ਭਾਈਵਾਲੀ ਮਜ਼ਬੂਤ ਕਰਨ ਲਈ ਮਤੇ ਨੂੰ ਪ੍ਰਵਾਨਗੀ

ਰੇਅਰਸਨ ਯੂਨੀਵਰਸਿਟੀ ਨਾਲ ਭਾਈਵਾਲੀ ਮਜ਼ਬੂਤ ਕਰਨ ਲਈ ਮਤੇ ਨੂੰ ਪ੍ਰਵਾਨਗੀ

ਬਰੈਂਪਟਨ ‘ਚ ਇੱਕ ਯੂਨੀਵਰਸਿਟੀ ਲਿਆਉਣ ਲਈ ਵਚਨਬੱਧ ਹਾਂ : ਗੁਰਪ੍ਰੀਤ ਸਿੰਘ ਢਿੱਲੋਂ
ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਨੇ ਆਪਣੀ 20 ਫਰਵਰੀ ਦੀ ਮੀਟਿੰਗ ਵਿੱਚ ਰੇਅਰਸਨ ਯੂਨੀਵਰਸਿਟੀ ਨਾਲ ਸ਼ਹਿਰ ਦੀ ਮੌਜੂਦਾ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਕੌਂਸਲ ਨੇ ‘ਇਨੋਵੇਸ਼ਨ ਹੱਬ’ ਅਤੇ ‘ਸਾਈਬਰਸਿਕਓਰ ਕੈਟਾਲਿਸਟ’ ਦੀ ਸਥਾਪਨਾ ਲਈ ਜ਼ਰੂਰੀ ਧਨ ਅਤੇ ਸਰੋਤਾਂ ਨੂੰ ਸੁਨਿਸ਼ਚਤ ਕਰਕੇ ਐੱਮਓਯੂ ਕਰਨ ਲਈ ਆਪਣੇ ਕਰਮਚਾਰੀਆਂ ਨੂੰ ਹਦਾਇਤਾਂ ਦੇ ਦਿੱਤੀਆਂ ਹਨ। 18 ਮਾਰਚ ਤੋਂ ਸ਼ੁਰੂ ਹੋਣ ਵਾਲੀ ਸ਼ਹਿਰ ਦੀ 2019 ਦੀ ਬਜਟ ਚਰਚਾ ਵਿੱਚ ਇਸ ਲਈ ਫੰਡ ਨਿਰਧਾਰਤ ਕੀਤੇ ਜਾਣਗੇ। ਆਰਥਿਕ ਵਿਕਾਸ ਕਮੇਟੀ ਦੇ ਪ੍ਰਧਾਨ ਅਤੇ ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਾਲਾਂਕਿ ਅਸੀਂ ਯੂਨੀਵਰਸਿਟੀ ਫੰਡਿੰਗ ਨੂੰ ਰੋਕਿਆ ਹੋਇਆ ਹੈ, ਪਰ ਰੇਅਰਸਨ ਨਾਲ ਸਾਡੀ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਫੈਸਲਾ ਇੱਥੋਂ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਅਸੀਂ ਬਰੈਂਪਟਨ ਵਿੱਚ ਇੱਕ ਯੂਨੀਵਰਸਿਟੀ ਲਿਆਉਣ ਲਈ ਵਚਨਬੱਧ ਹਾਂ।
‘ਇਨੋਵੇਸ਼ਨ ਹਬ’ ਡਾਊਨਟਾਊਨ ਬਰੈਂਪਟਨ ਵਿੱਚ 41 ਜੌਰਜ ਸਟਰੀਟ ‘ਤੇ ਸਥਿਤ ਹੋਏਗਾ ਜਿਸ ਨਾਲ ਨਵੀਆਂ ਸਟਾਰਟਅਪ ਟੈਕ ਕੰਪਨੀਆਂ ਨੂੰ ਮਦਦ ਮਿਲੇਗੀ। ਇਸ ਤਰ੍ਹਾਂ ਹੀ ‘ਸਾਈਬਰਸਿਕਓਰ ਕੈਟਾਲਿਸਟ’ ਵੀ ਡਾਊਨਟਾਊਨ ਬਰੈਂਪਟਨ ਵਿੱਚ ਬਣਾਇਆ ਜਾਏਗਾ। ਇਸਨੂੰ ਸਾਈਬਰ ਸੁਰੱਖਿਆ ਲਈ ਕੈਨੇਡਾ ਦਾ ਨਵਾਂ ਰਾਸ਼ਟਰੀ ਕੇਂਦਰ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ 2019 ਦੇ ਅੰਤ ਤੱਕ ਸਾਈਬਰ ਸੁਰੱਖਿਆ ਸਬੰਧੀ 1.5 ਮਿਲੀਅਨ ਨੌਕਰੀਆਂ ਉਪਲੱਬਧ ਹੋਣ ਦਾ ਅਨੁਮਾਨ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …