Breaking News
Home / ਕੈਨੇਡਾ / ‘ਯੂ ਐਂਡ ਮੀ ਵੈਲੇਨਟਾਈਨ ਨਾਈਟ 2018’ ਧੂਮ-ਧਾਮ ਨਾਲ ਮਨਾਈ ਗਈ

‘ਯੂ ਐਂਡ ਮੀ ਵੈਲੇਨਟਾਈਨ ਨਾਈਟ 2018’ ਧੂਮ-ਧਾਮ ਨਾਲ ਮਨਾਈ ਗਈ

ਬਰੈਂਪਟਨ/ਬਿਊਰੋ ਨਿਊਜ਼
ਜਯੋਤੀ ਮੀਡੀਆ ਵਲੋਂ ਇੱਕ ਵਾਰ ਫਿਰ ‘ਯੂ ਐਂਡ ਮੀ ਵੈਲੇਂਟਾਈਨ ਨਾਈਟ 2018’ ਥੀਮ ਦੇ ਨਾਂ ਹੇਠਾਂ, ਫੈਮਲੀ ਵੈਲੇਨਟਾਈਨ ਪਾਰਟੀ ਦਾ ਆਯੋਜਨ ਕੀਤਾ ਗਿਆ ਜੋ ਕਿ ਨਾਂ ਜ਼ਿਆਦਾ ਸਪੀਚਾਂ, ਨਾਂ ਜ਼ਿਆਦਾ ਸਟੇਜ ਪ੍ਰੋਗਰਾਮ ਬਲਕਿ ਮਨੋਰੰਜਨ ਅਤੇ ਮਨੋਰੰਜਨ ਨਾਲ ਭਰੀਆਂ ਹੋਈਆਂ, ਫਲੋਰ ਭੂਮਿਕਾਵਾਂ ਨਾਲ ਭਰਪੂਰ ਸੀ। ਇਸ ਪ੍ਰੋਗਰਾਮ ਵਿੱਚ ਹੋਸਟ ਦੀ ਭੂਮਿਕਾ ਜਯੋਤੀ ਸ਼ਰਮਾਂ ਨੇ ਖੁਦ ਨਿਭਾਈ। ਫੋਟੋਗ੍ਰਾਫੀ ਅਤੇ ਵੀਡੀਓ ਦੀ ਭੂਮਿਕਾ ਇਰਫਾਨ ਅਲੀ ਸਟੂਡਿਊ ਅਤੇ ਪ੍ਰੋਗਰਾਮ ਦੇ ਸਹਿਯੋਗਕ ਸਾਂਝਾ ਪੰਜਾਬ ਰੇਡੀਉ ਅਤੇ ਟੀਵੀ ਵਲੋਂ ਵਲੋਂ ਬਾਖੂਬੀ ਨਿਭਾਈ ਗਈ। ਚਾਂਦਨੀਂ ਬੈਂਕੂਏਟ ਹਾਲ ਵਿੱਚ ਇਹ ਪ੍ਰੋਗਰਾਮ ਹੋਇਆ ਜਿਸਦਾ ਸੈਂਕੜੇ ਲੋਕਾਂ ਨੇ ਲੋਕਾਂ ਨੇ ਬੜੇ ਚਾਵਾਂ ਦੇ ਨਾਲ ਆਨੰਦ ਮਾਣਿਆਂ। ਪ੍ਰੋਗਰਾਮ ਦੀ ਸ਼ੂਰੁਆਤ, ਮੇਨਗੇਟ ਦੀ ਐਂਟਰੀ ਤੇ ਸੱਭ ਨੂੰ ਪਿਆਰ ਸਤਿਕਾਰ ਨਾਲ ਜੀ ‘ਆਇਆਂ ਨੂੰ’ ਆਖ ਕੇ ਕੀਤੀ ਗਈ। ਸਨੈਕਜ਼ ਦਾ ਆਨੰਦ ਮਾਣਨ ਤੋਂ ਬਿਲਕੁੱਲ ਬਾਅਦ ਵੱਖ-ਵੱਖ ਡਾਂਸ ਦੀ ਅਜਿਹੀ ਸ਼ੂਰੁਆਤ ਹੋਈ ਕਿ ਪ੍ਰੋਗਰਾਮ ਦੇ ਅੰਤ ਤੱਕ ਜਾਰੀ ਰਹੀ। ਪ੍ਰਸਿੱਧ ਕੈਨੇਡੀਅਨ ਪੰਜਾਬੀ ਕਲਾਕਾਰ ਮਨਜੀਤ ਉੱਪਲ ਵਲੋਂ ਕਈ ਗੀਤ ਗਾ ਕੇ ਸੱਭ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ‘ਹਿੱਪਸ ਡੋਂਟਲਾਈ’ ਗਰੁੱਪ ਵਲੋਂ ਵਿਅਕਤੀਗਤ, ਜੋੜੀਆਂ ਦੇ ਰੂਪ ਵਿੱਚ ਅਤੇ ਡਾਂਸ ਨਾਲ ਭਰਪੂਰ ਗਰੁੱਪ ਗੀਤ ਗਾਏ ਗਏ। ਬੱਚਿਆਂ ਵਲੋਂ ਸਪੈਸ਼ਲ ਗੀਤ ਅਤੇ ਹੋਰ ਪ੍ਰੋਗਰਾਮ ਵੀ ਕੀਤੇ ਗਏ। ਇਸਦੇ ਨਾਲ ਹੀ ਬਾਲੀਵੁੱਡ ਡਾਂਸ ਨੇ ਤਾਂ ਸੱਭ ਦਾ ਮਨ ਮੋਹ ਲਿਆ।
ਪਤੀ-ਪਤਨੀਂਆਂ, ਫੈਮਲੀਆਂ ਨੇ ਡਾਂਸ ਕਰਕੇ ਵੈਲੇਨਟਾਈਨ ਡੇ ਤੇ ਇੱਕ-ਦੂਸਰੇ ਪ੍ਰਤੀ ਆਪਣੇ ਆਪਸੀ ਪਿਆਰ ਦਾ ਇਜਹਾਰ ਕੀਤਾ। ਲੱਕੀ ਡਰਾਅ ਕੱਢੇ ਗਏ, ਬੱਚਿਆਂ ਦੇ ਪ੍ਰੋਗਰਾਮ ਫੇਸ ਪੇਂਟਿੰਗ, ਮਿੱਕੀ ਮਿੰਨੀ ਵੀ ਹੋਏ ਅਤੇ ਪ੍ਰੋਗਰਾਮ ਸਪੋਂਸਰਾਂ ਦਾ ਧੰਨਵਾਦ ਵੀ ਕੀਤਾ ਗਿਆ। ਮੀਡੀਆ ਵਲੋਂ ਸਾਂਝਾ ਪੰਜਾਬ ਦੇ ਬੌਬ ਦੁਸਾਂਝ ਨੇ ਇਸ ਪ੍ਰੋਗਰਾਮ ਨੂੰ ਕੈਮਰੇ ਵਿੱਚ ਨਜ਼ਰਬੰਦ ਕੀਤਾ।
ਪੰਜਾਬੀ ਸੱਭਿਆਚਾਰ ਨੂੰ ਯਾਦ ਰੱਖਦਿਆਂ ਦਿਲਕਸ਼ ਅੰਦਾਜ਼ ਵਿੱਚ ‘ਗੱਭਰੂ ਪੰਜਾਬ ਦੇ’ ਭੰਗੜਾ ਗਰੁੱਪ ਵਲੋਂ ਭੰਗੜਾ ਪਾਇਆ ਗਿਆ। ਵੈਲੇਂਟਾਈਨ ਨਾਈਟ ਦੌਰਾਨ ਸਪੈਸ਼ਲ ਕੇਕ ਅਤੇ ਸਵਾਦਿਸ਼ਟ ਡਿਨਰ ਦਾ ਆਨੰਦ ਸਾਰਿਆਂ ਵਲੋਂ ਮਾਣਿਆ ਗਿਆ। ਡੀਜੇ, ਚੰਗੇ ਸਾਉਂਡਜ, ਲਾਈਟ ਇਫੈਕਟਸ, ਸੁੰਦਰ ਸਜਾਵਟ ਦਾ ਕੰਮ ਕਾਫੀ ਸ਼ਲਾਘਾਯੋਗ ਸੀ।
ਮਿਸਿਜ਼ ਸਾਊਥ ਏਸ਼ੀਅਨ ਕੈਨੇਡਾ 2011, ਪਾਲੀਵੁੱਡ ਅਭਿਨੇਤਰੀ, ਟੀਵੀ ਹੋਸਟ, ਐਕਟਰੈੱਸ, ਪ੍ਰਸਿੱਧ ਗਾਇਕਾ ਜਯੋਤੀ ਸ਼ਰਮਾਂ ਨੇ ਇਸ ਪ੍ਰੋਗਰਾਮ ਦਾ ਆਯੋਜਨ, ਸੈਲੱਮੈਕਸ ਰੀਅਲ ਅਸਟੇਟ ਇੰਕ ਅਤੇ ਪ੍ਰਸਿੱਧ ਮੀਡੀਆ ਪਰਸਨ ਬੌਬ ਦੌਸਾਂਝ ਦੇ ਰੇਡੀੳ, ਟੀਵੀ ਪ੍ਰੋਗਰਾਮ ‘ਸਾਂਝਾਪੰਜਾਬ’ ਦੇ ਸਹਿਯੋਗ ਨਾਲ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …