Breaking News
Home / ਦੁਨੀਆ / ਭਾਰਤੀ ਮੂਲ ਦੀ ਟੀਚਰ ਸ਼ਾਂਤੀ ਦੀ ਸੂਝ-ਬੂਝ ਨਾਲ ਬਚੀ ਕਈ ਬੱਚਿਆਂ ਦੀ ਜਾਨ

ਭਾਰਤੀ ਮੂਲ ਦੀ ਟੀਚਰ ਸ਼ਾਂਤੀ ਦੀ ਸੂਝ-ਬੂਝ ਨਾਲ ਬਚੀ ਕਈ ਬੱਚਿਆਂ ਦੀ ਜਾਨ

ਅਧਿਆਪਕ ਸ਼ਾਂਤੀ ਨੇ ਕਲਾਸ ਦੇ ਪਰਦੇ ਖਿੱਚੇ, ਖਿੜਕੀਆਂ ਢਕ ਦਿੱਤੀਆਂ, ਕਮਾਂਡੋਜ਼ ਦੇ ਲਈ ਵੀ ਗੇਟ ਨਹੀਂ ਖੋਲ੍ਹਿਆ
ਫਰੋਰਿਡਾ/ਬਿਊਰੋ ਨਿਊਜ਼ : ਫਲੋਰਿਡਾ ਦੇ ਇਕ ਸਕੂਲ ‘ਤੇ ਲੰਘੇ ਦਿਨੀਂ ਹੋਏ ਹਮਲੇ ‘ਚ 17 ਬੱਚਿਆਂ ਦੀ ਜਾਨ ਚਲੀ ਗਈ ਸੀ। ਹਮਲੇ ਦੀ ਤਸਵੀਰ ਹੋਰ ਵੀ ਭਿਆਨਕ ਹੋ ਸਕਦੀ ਸੀ ਜੇਕਰ ਸ਼ਾਂਤੀ ਵਿਸ਼ਵਾਨਾਥਨ ਆਪਣੀ ਸੂਝ-ਬੂਝ ਨਾ ਦਿਖਾਉਂਦੀ। ਸ਼ਾਂਤੀ ਭਾਰਤੀ ਮੂਲ ਦੀ ਹੈ। ਫਲੋਰਿਡਾ ਹਾਈ ਸਕੂਲ ‘ਚ ਗਣਿਤ ਦੀ ਟੀਚਰ ਹੈ। ਲੰਘੇ ਬੁੱਧਵਾਰ ਜਦੋਂ ਸਕੂਲ ‘ਤੇ ਹਮਲਾ ਹੋਇਆ ਤਾਂ ਸ਼ਾਂਤੀ ਹਰ ਰੋਜ਼ ਦੀ ਤਰ੍ਹਾਂ ਆਪਣੀ ਕਲਾਸ ਲੈ ਰਹੀ ਸੀ। ਅਚਾਨਕ ਸਕੂਲ ਦਾ ਫਾਇਰ ਅਲਾਰਮ ਵੱਜਿਆ। ਸ਼ਾਂਤੀ ਕੁਝ ਸਮੇਂ ਲਈ ਚੌਕਸ ਹੋ ਗਈ। ਇਸ ਤੋਂ ਪਹਿਲਾਂ ਉਹ ਬੱਚਿਆਂ ਨੂੰ ਲੈ ਕੇ ਬਾਹਰ ਨਿਕਲਦੀ ਦੁਬਾਰਾ ਫਿਰ ਫਾਇਰ ਅਲਾਰਮ ਵੱਜਿਆ। ਇਸ ਨਾਲ ਸ਼ਾਂਤੀ ਨੂੰ ਕੁਝ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਕਲਾਸ ‘ਚ ਹੀ ਰੁਕਣ ਦੇ ਲਈ ਕਿਹਾ। ਸ਼ਾਂਤੀ ਦਾ ਸ਼ੱਕ ਸਹੀ ਸੀ। ਸਕੂਲ ‘ਚ ਅੱਗ ਨਹੀਂ ਲੱਗੀ ਸੀ, ਬਲਕਿ ਹਮਲਾ ਹੋਇਆ ਸੀ। ਹਮਲਾਵਰ ਨੇ ਫਾਇਰ ਅਲਾਰਮ ਵਜਾਇਆ ਸੀ ਤਾਂ ਕਿ ਹਰ ਕਲਾਸ ਦੇ ਬੱਚੇ ਬਾਹਰ ਆ ਜਾਣ ਅਤੇ ਉਹ ਉਨ੍ਹਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕੇ।
ਗੋਲੀਆਂ ਦੀ ਆਵਾਜ਼ ਸੁਣਦੇ ਹੀ ਸ਼ਾਂਤੀ ਨੇ ਬੱਚਿਆਂ ਨੂੰ ਸ਼ਾਂਤ ਰਹਿਣ ਅਤੇ ਤੁਰੰਤ ਫਰਸ਼ ‘ਤੇ ਲੇਟ ਜਾਣ ਦੇ ਲਈ ਕਿਹਾ। ਸ਼ਾਂਤੀ ਨੇ ਕਲਾਸਰਮੂ ਦੇ ਸਾਰੇ ਪਰਦੇ ਖਿੱਚ ਦਿੱਤੇ ਤਾਂ ਕਿ ਬਹਰ ਤੋਂ ਦੇਖਣ ‘ਤੇ ਲੱਗੇ ਕਿ ਕਲਾਸਰੂਮ ਬੰਦ ਹੈ ਅਤੇ ਇਥੇ ਕੋਈ ਨਹੀਂ ਹੈ। ਕਲਾਸ ਦੀ ਇਕ ਖਿੜਕੀ ਨੂੰ ਉਨ੍ਹਾਂ ਨੇ ਅਖਬਾਰ ਦੇ ਪੰਨਿਆਂ ਨਾਲ ਢਕ ਦਿੱਤਾ। ਸ਼ਾਂਤੀ ਦੀ ਇਹ ਕੋਸ਼ਿਸ਼ ਕੰਮ ਆਈ ਅਤੇ ਹਮਲਾਵਰ ਦੀ ਨਜ਼ਰ ਨਾਲ ਇਸ ਕਲਾਸ ਦੇ ਬੱਚੇ ਬਚ ਗਏ। ਕੁਝ ਹੀ ਦੇਰ ‘ਚ ਸਵੈਟ ਕਮਾਂਡੋਜ਼ ਦੀ ਟੀਮ ਵੀ ਸਕੂਲ ਪਹੁੰਚ ਗਈ ਅਤੇ ਹਮਲਾ ਕਰਨ ਵਾਲੇ ਵਿਦਿਆਰਥੀ ਨੂੰ ਫੜ ਲਿਆ। ਪੂਰੇ ਸਕੂਲ ਦੀ ਤਲਾਸ਼ੀ ਲੈਂਦੇ ਹੋਏ ਕਮਾਂਡ ਸ਼ਾਂਤੀ ਦੀ ਕਲਾਸ ਤੱਕ ਵੀ ਪਹੁੰਚੇ। ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਪ੍ਰੰਤੂ ਸ਼ਾਂਤੀ ਨੇ ਸਵੈਟ ਟੀਮ ਦੇ ਲਈ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਕਮਾਂਡੋਜ਼ ਨੇ ਬਾਹਰ ਤੋਂ ਕਿਹਾ ਕਿ ਉਹ ਸਵੈਟ ਟੀਮ ਤੋਂ ਹਨ ਅਤੇ ਬੱਚਿਆਂ ਨੂੰ ਸਕੂਲ ਤੋਂ ਸੁਰੱਖਿਅਤ ਬਾਹਰ ਕੱਢਣ ਦੇ ਲਈ ਆਏ ਹਨ।
ਇਧਰ ਸ਼ਾਂਤੀ ਨੂੰ ਸ਼ੱਕ ਸੀ ਕਿ ਹਮਲਾਵਰ ਕਮਾਂਡੋਜ਼ ਦਾ ਨਾਂ ਲੈ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਸਕਦਾ ਹੈ। ਉਨ੍ਹਾਂ ਨੇ ਕਮਾਂਡੋਜ਼ ਨੂੰ ਸਾਫ਼ ਕਹਿ ਦਿੱਤਾ ਕਿ ‘ਦਰਵਾਜ਼ਾ ਨਹੀਂ ਖੁੱਲ੍ਹੇਗਾ। ਜੇਕਰ ਤੁਸੀਂ ਸਵੈਟ ਟੀਮ ਤੋਂ ਹੋ ਤਾਂ ਦਰਵਾਜ਼ਾ ਤੋੜ ਕੇ ਅੰਦਰ ਆ ਜਾਓ ਜਾਂ ਕਮਲਾਸਰੂਮ ਦੀ ਚਾਬੀ ਲਿਆ ਕੇ ਦਰਵਾਜ਼ਾ ਖੋਲ੍ਹ ਲਓ। ਆਖਰਕਾਰ ਸਵੈਟ ਟੀਮ ਨੇ ਚਾਬੀ ਲਿਆ ਕੇ ਦਰਵਾਜ਼ਾ ਖੋਲ੍ਹਿਆ ਅਤੇ ਸ਼ਾਂਤੀ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਸ਼ਾਂਤੀ ਦੀ ਬਹਾਦਰੀ ਦਾ ਕਿੱਸਾ ਉਨ੍ਹਾਂ ਦੇ ਇਕ ਵਿਦਿਆਰਥੀ ਦੀ ਮਾਂ ਡਾਨ ਜਰਬੇ ਨੇ ਫਲੋਰਿਡਾ ਦੀ ਲੋਕਲ ਮੀਡੀਆ ਨੂੰ ਦੱਸਿਆ। ਜਰਬੇ ਨੇ ਕਿਹਾ ਕਿ ‘ਬੱਚਿਆਂ ਦਾ ਮਾਰਿਆ ਜਾਣਾ ਬਹੁਤ ਹੀ ਮੰਦਭਾਗਾ ਹੈ ਪ੍ਰੰਤੂ ਅਸੀਂ ਮੈਥ ਟੀਚਰ ਦੇ ਸ਼ੁਕਰਗੁਜ਼ਾਰ ਵੀ ਹਾਂ। ਉਨ੍ਹਾਂ ਦੀ ਫੁਰਤੀ ਅਤੇ ਸਮਝਦਾਰੀ ਦੀ ਵਜ੍ਹਾ ਨਾਲ ਕਈ ਬੱਚਿਆਂ ਦੀ ਜ਼ਿੰਦਗੀ ਬਚ ਗਈ। ਸਕੂਲ ਪ੍ਰਬੰਧਨ ਵੀ ਸ਼ਾਂਤੀ ਦੀ ਬਹਾਦਰੀ ਦਾ ਕਿੱਸਾ ਲੋਕਲ ਮੀਡੀਆ ‘ਚ ਸਾਂਝਾ ਕਰ ਰਿਹਾ ਹੈ। ਫਲੋਰਿਡਾ ਦੇ ਲੋਕਾਂ ਨੇ ਸ਼ਾਂਤੀ ਨੂੰ ‘ਬ੍ਰੇਬ ਲੇਡੀ’ ਦਾ ਨਾਮ ਦਿੱਤਾ ਹੈ। ਦਰਅਸਲ ਫਲੋਰਿਡਾ ‘ਚ ਭਾਰਤੀ ਜਨਸੰਖਿਆ ਲਗਭਗ 25 ਹਜ਼ਾਰ ਹੈ। ਇਨ੍ਹਾਂ ‘ਚੋਂ 20 ਹਜ਼ਾਰ ਤੋਂ ਜ਼ਿਆਦਾ ਭਾਰਤੀ ਮੂਲ ਦੇ ਤੇ ਬ੍ਰੇਵਾਰਡ ਕਾਊਂਟੀ ‘ਚ ਹੀ ਰਹਿੰਦੇ ਹਨ। ਜਿੱਥੇ ਇਹ ਸਕੂਲ ਹੈ। ਹਾਲਾਂਕਿ ਹਮਲੇ ‘ਚ ਮਾਰੇ ਗਏ ਬੱਚਿਆਂ ‘ਚੋਂ ਕੋਈ ਵੀ ਭਾਰਤੀ ਮੂਲ ਦਾ ਨਹੀਂ ਹੈ।

Check Also

ਬਿ੍ਟੇਨ ’ਚ 4 ਜੁਲਾਈ ਨੂੰ ਵੋਟਿੰਗ

ਸਰਵੇ ਮੁਤਾਬਕ ਪੀਐਮ ਰਿਸ਼ੀ ਸੂਨਕ ਦੀ ਪਾਰਟੀ ਦੀ ਹਾਰ ਤੈਅ ਲੰਡਨ/ਬਿਊਰੋ ਨਿਊਜ਼ ਬਿ੍ਰਟੇਨ ਵਿਚ ਭਾਰਤੀ …