Breaking News
Home / ਦੁਨੀਆ / ਕਰਤਾਰਪੁਰ ਕੌਰੀਡੋਰ ਦਾ 100 ਫੀਸਦੀ ਕੰਮ ਹੋਇਆ ਪੂਰਾ : ਪਾਕਿਸਤਾਨ ਦਾ ਦਾਅਵਾ

ਕਰਤਾਰਪੁਰ ਕੌਰੀਡੋਰ ਦਾ 100 ਫੀਸਦੀ ਕੰਮ ਹੋਇਆ ਪੂਰਾ : ਪਾਕਿਸਤਾਨ ਦਾ ਦਾਅਵਾ

ਡੇਰਾ ਬਾਬਾ ਨਾਨਕ : ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਉਸਾਰੀ ਦਾ 5ਵਾਂ ਵੀਡੀਓ ਜਾਰੀ ਕਰਕੇ ਕਰਤਾਰਪੁਰ ਕੌਰੀਡੋਰ ਦੇ ਪ੍ਰੋਜੈਕਟ ਦਾ 100 ਫੀਸਦੀ ਕੰਮ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਉਥੇ ਭਾਰਤ ਵਲੋਂ ਵੀ ਕਰਤਾਰਪੁਰ ਕੌਰੀਡੋਰ ਰੋਡ ਜ਼ੀਰੋ ਲਾਈਨ ਤੱਕ ਬਣਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ।
ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਗੋਵਿੰਦ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਕੌਰੀਡੋਰ ਦਾ ਪ੍ਰੋਜੈਕਟ 100 ਫੀਸਦੀ ਪੂਰਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਟਰਮੀਨਲ ਬਿਲਡਿੰਗ ਸਟਰੱਕਚਰ ਵੀ ਕੰਪਲੀਟ ਹੋ ਚੁੱਕਾ ਹੈ। ਟਰਮੀਨਲ ਵਿਚ ਖਿੜਕੀਆਂ ਲੱਗ ਰਹੀਆਂ ਹਨ ਅਤੇ ਵਾਇਰਿੰਗ ਹੋ ਰਹੀ ਹੈ। ਰੰਗ ਰੋਗਨ ਦਾ ਕੰਮ 60 ਪ੍ਰਤੀਸ਼ਤ ਪੂਰਾ ਹੋ ਚੁੱਕਾ ਹੈ। ਇਸ ਤੋਂ ਬਾਅਦ ਸੀਨੀਅਰ ਇੰਜੀਨੀਅਰ ਕਾਸ਼ਿਕ ਅਲੀ ਨੇ ਵੀਡੀਓ ਵਿਚ ਦੱਸਆ ਕਿ 10 ਦਿਨਾਂ ਵਿਚ ਸਾਡਾ ਮਾਰਬਲ ਦਾ ਕੰਮ ਵੀ ਖਤਮ ਹੋ ਜਾਵੇਗਾ। ਦਰਸ਼ਨੀ ਡਿਉਢੀ ਦਾ ਕੰਮ ਵੀ 100 ਫੀਸਦੀ ਕੰਪਲੀਟ ਹੋ ਚੁੱਕਾ ਹੈ। ਡਬਲ ਸਟੋਰੀ ਦੀਵਾਨ ਅਸਥਾਨ ਵੀ ਬਣਾਇਆ ਜਾ ਰਿਹਾ ਹੈ, ਜਿਸ ਦੀ ਉਚਾਈ 70 ਤੋਂ 80 ਫੁੱਟ ਤੱਕ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡਾ ਜੋ ਰੰਗ ਰੋਗਨ ਦਾ ਕੰਮ ਹੈ, ਉਹ ਵੀ 72 ਫੀਸਦੀ ਦੇ ਕਰੀਬ ਹੋ ਚੁੱਕਾ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …