ਨਿਊਯਾਰਕ : ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ‘ਬੇਹੱਦ ਚੰਗਾ ਸਾਲਸ’ ਦੱਸਦਿਆਂ ਕਿਹਾ ਕਿ ਉਹ ਕਸ਼ਮੀਰ ਮਸਲੇ ਦੇ ਹੱਲ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਸਾਲਸ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ, ਪਰ ਇਸ ਲਈ ਦੋਵਾਂ ਮੁਲਕਾਂ ਦਾ ਸਹਿਮਤ ਹੋਣਾ ਜ਼ਰੂਰੀ ਹੈ। ਟਰੰਪ ਨੇ ਇਹ ਟਿੱਪਣੀਆਂ ਇਥੇ ਸੰਯੁਕਤ ਰਾਸ਼ਟਰ ਆਮ ਸਭਾ ਤੋਂ ਇਕ ਪਾਸੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨਾਲ ਮੁਲਾਕਾਤ ਮੌਕੇ ਕੀਤੀਆਂ। ਅਮਰੀਕੀ ਸਦਰ ਨੇ ਕਸ਼ਮੀਰ ਮਸਲੇ ਨੂੰ ‘ਗੁੰਝਲਦਾਰ’ ਦੱਸਦਿਆਂ ਕਿਹਾ ਕਿ ‘ਜੇਕਰ ਮੈਂ ਕੋਈ ਮਦਦ ਕਰ ਸਕਦਾ ਹਾਂ ਤਾਂ ਯਕੀਨੀ ਤੌਰ ‘ਤੇ ਕਰਾਂਗਾ। ਜੇਕਰ ਦੋਵੇਂ (ਭਾਰਤ ਤੇ ਪਾਕਿਸਤਾਨ) ਚਾਹੁਣ ਤਾਂ ਮੈਂ ਸਾਲਸ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ।’ ਟਰੰਪ ਨੇ ਖ਼ਾਨ ਦੀ ਮੌਜੂਦਗੀ ਵਿੱਚ ਲੰਘੇ ਦਿਨ ਹਿਊਸਟਨ ਵਿੱਚ ਹੋਈ ‘ਹਾਓਡੀ ਮੋਦੀ’ ਰੈਲੀ ਦੀ ਵੀ ਸ਼ਲਾਘਾ ਕੀਤੀ। ਉਂਜ ਖ਼ਾਨ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨੀ ਪੱਤਰਕਾਰਾਂ ਦੀ ਝਾੜ-ਝੰਬ ਵੀ ਕੀਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …