Home / ਦੁਨੀਆ / ਕਾਲੀ ਸੂਚੀ ਵਿਚੋਂ ਸਿੱਖਾਂ ਦੇ ਨਾਮ ਹਟਾਉਣ ਲਈ ਮੋਦੀ ਦਾ ਧੰਨਵਾਦ

ਕਾਲੀ ਸੂਚੀ ਵਿਚੋਂ ਸਿੱਖਾਂ ਦੇ ਨਾਮ ਹਟਾਉਣ ਲਈ ਮੋਦੀ ਦਾ ਧੰਨਵਾਦ

ਹਿਊਸਟਨ: ਅਮਰੀਕਾ ‘ਚ ਵਸਦੇ ਸਿੱਖਾਂ ਦੇ 50 ਮੈਂਬਰੀ ਵਫ਼ਦ ਨੇ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਕਾਲੀ ਸੂਚੀ ‘ਚੋਂ 312 ਸਿੱਖਾਂ ਦੇ ਨਾਮ ਹਟਾਏ ਜਾਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸਿੱਖਾਂ ਨੇ ਮੋਦੀ ਨੂੰ ਸਿਰੋਪਾ ਵੀ ਭੇਟ ਕੀਤਾ। ਇੰਡੀਆਨਾ ਅਧਾਰਿਤ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਸਿਆਸੀ ਪਨਾਹ ਲੈਣ ਵਾਲੇ ਸਿੱਖਾਂ ਨੂੰ ਵੀਜ਼ੇ ਅਤੇ ਪਾਸਪੋਰਟ ਦੀ ਸਹੂਲਤ ਦੇਣ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਤਾਂ ਜੋ ਉਹ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਸ਼ਿਰਕਤ ਕਰਨ ਲਈ ਭਾਰਤ ਦਾ ਦੌਰਾ ਕਰ ਸਕਣ। ਬਾਅਦ ‘ਚ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦਾ ਹਿਊਸਟਨ ‘ਚ ਸਿੱਖ ਭਾਈਚਾਰੇ ਨਾਲ ਵਧੀਆ ਵਿਚਾਰ ਵਟਾਂਦਰਾ ਹੋਇਆ ਹੈ। ਮੋਦੀ ਨੇ ਕਿਹਾ ਕਿ ਆਉਂਦੇ ਕੁਝ ਦਿਨਾਂ ‘ਚ ਸਿੱਖਾਂ ਲਈ ਹੈਰਾਨਕੁਨ ਅਤੇ ਚੰਗੀ ਖ਼ਬਰ ਆਵੇਗੀ ਅਤੇ ਉਨ੍ਹਾਂ ਨੂੰ ਇਸ ਦੀ ਉਡੀਕ ਕਰਨ ਲਈ ਕਿਹਾ। ਸਿੱਖਾਂ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਬਦਲ ਕੇ ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡਾ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੋਦੀ ਨੂੰ ਮੰਗ ਪੱਤਰ ਵੀ ਸੌਂਪਿਆ ਜਿਸ ‘ਚ 1984 ਦੇ ਸਿੱਖ ਕਤਲੇਆਮ ਦੇ ਕੁਝ ਸਾਜ਼ਿਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

Check Also

ਡਬਲਿਊ ਐਚ ਓ ਦੀ ਕਰੋਨਾ ਵਾਇਰਸ ਬਾਰੇ ਚਿਤਾਵਨੀ

ਲੌਕਡਾਊਨ ਹਟਾਏ ਜਾਣ ਤੋਂ ਬਾਅਦ ਭਿਆਨਕ ਰੂਪ ਧਾਰ ਸਕਦਾ ਹੈ ਕਰੋਨਾ ਜੇਨੇਵਾ/ਬਿਊਰੋ ਨਿਊਜ਼ ਕਈ ਦੇਸ਼ਾਂ …