ਭਾਰਤ ਰਚੇਗਾ ਨਵਾਂ ਇਤਿਹਾਸ ਕੁੱਛ ਹੀ ਮਿੰਟ ਬਾਕੀ – ਚੰਦ੍ਰਯਾਨ 3 ਦੀ ਲੈਂਡਿੰਗ
ਚੰਦਰਯਾਨ-3 ਸ਼ਾਮ 6:04 ਵਜੇ ਚੰਦਰਮਾ ’ਤੇ ਹੋਵੇਗਾ ਲੈਂਡ
ਚੰਡੀਗੜ੍ਹ / ਬਿਉਰੋ ਨੀਊਜ਼
ਚੰਦਰਯਾਨ-3 ਅੱਜ ਬੁੱਧਵਾਰ ਸ਼ਾਮ 6 ਵੱਜ ਕੇ 4 ਮਿੰਟ .’ਤੇ ਚੰਦਰਮਾ ਦੇ ਸਾਊਥ ਪੋਲ ’ਤੇ ਲੈਂਡ ਕਰੇਗਾ। ਇਸ ਨੂੰ 14 ਜੁਲਾਈ ਨੂੰ 3 ਵੱਜ ਕੇ 35 ਮਿੰਟ ’ਤੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਲੈਂਡਿੰਗ ਹੁੰਦੇ ਹੀ ਇਹ 41 ਦਿਨ ਵਿਚ 3.84 ਲੱਖ ਕਿਲੋਮੀਟਰ ਦਾ ਸਫਰ ਤੈਅ ਕਰਕੇ ਨਵਾਂ ਇਤਿਹਾਸ ਲਿਖੇਗਾ। ਇਸਰੋ ਨੇ ਕਿਹਾ ਕਿ ਸਾਰੇ ਸਿਸਟਮ ਨਾਰਮਲ ਹਨ। ਬੈਂਗਲੁਰੂ ਵਿਚ ਮਿਸ਼ਨ ਅਪਰੇਸ਼ਨ ਟੀਮ ਦੀ ਤਿਆਰੀ ਪੂਰੀ ਹੈ। ਲੈਂਡਿੰਗ ਦਾ ਲਾਈਵ ਈਵੈਂਟ ਸ਼ਾਮ 5 ਵੱਜ ਕੇ 20 ਮਿੰਟ ’ਤੇ ਸ਼ੁਰੂ ਹੋਵੇਗਾ। ਇਸ ਈਵੈਂਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਰਚੂਅਲੀ ਜੁੜਨਗੇ। ਧਿਆਨ ਰਹੇ ਕਿ ਪ੍ਰਧਾਨ ਮੰਤਰੀ ਇਸ ਸਮੇਂ ਦੱਖਣੀ ਅਫਰੀਕਾ ਵਿਚ ਹਨ। ਦੱਸਣਯੋਗ ਹੈ ਕਿ ਮਿਸ਼ਨ ਦੀ ਸਫਲਤਾ ਲਈ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਜਗ੍ਹਾ-ਜਗ੍ਹਾ ’ਤੇ ਹਵਨ ਕਰਵਾਏ ਜਾ ਰਹੇ ਹਨ।