ਡੀਜੀਪੀ ਬਣਨ ਲਈ ਮੁਸਤਫਾ ਨੇ ਸੁਪਰੀਮ ਕੋਰਟ ਤੱਕ ਕੀਤੀ ਸੀ ਪਹੁੰਚ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦਾ ਡੀਜੀਪੀ ਨਿਯੁਕਤ ਕਰਨ ਦੇ ਮਾਮਲੇ ਨੂੰ ਲੈ ਕੇ ਮੁਹੰਮਦ ਮੁਸਤਫਾ ਦੀ ਅਪੀਲ ਸੁਪਰੀਮ ਕੋਰਟ ਨੇ ਅੱਜ ਖਾਰਜ ਕਰ ਦਿੱਤੀ ਅਤੇ ਉਨ੍ਹਾਂ ਨੂੰ ਹਾਈਕੋਰਟ ਜਾਣ ਦੀ ਸਲਾਹ ਦਿੱਤੀ ਹੈ। ਮੁਸਤਫ਼ਾ ਨੇ ਬਾਕੀਆਂ ਨਾਲੋਂ ਨੌਕਰੀ ਦਾ ਵੱਧ ਤਜਰਬਾ ਹਾਸਲ ਹੋਣ ਦਾ ਦਾਅਵਾ ਕੀਤਾ ਸੀ, ਪਰ ਸੁਪਰੀਮ ਕੋਰਟ ਨੇ ਮੁਸਤਫ਼ਾ ਨੂੰ ਕਿਧਰੇ ਹੋਰ ਜਾਣ ਲਈ ਕਿਹਾ ਹੈ। ਯੂ.ਪੀ.ਐਸ.ਸੀ. ਵੱਲੋਂ ਜਦ ਤਿੰਨ ਪੁਲਿਸ ਅਧਿਕਾਰੀਆਂ ਵਿਚੋਂ ਇੱਕ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਉਣ ਲਈ ਪੈਨਲ ਸਰਕਾਰ ਨੂੰ ਭੇਜਿਆ ਤਾਂ ਆਪਣਾ ਨਾਮ ਨਾ ਸ਼ਾਮਲ ਹੋਣ ‘ਤੇ ਮੁਸਤਫ਼ਾ ਖ਼ਫਾ ਹੋ ਗਏ। ਉਨ੍ਹਾਂ ਅਗਲੇ ਹੀ ਦਿਨ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਮਗਰੋਂ ਅੱਜ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ‘ਤੇ ਸੁਣਵਾਈ ਕੀਤੀ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰਾਂ ਹੁਣ ਆਪਣੀ ਮਰਜ਼ੀ ਦੇ ਅਫ਼ਸਰ ਨੂੰ ਪੁਲਿਸ ਮੁਖੀ ਲਾਉਣ ਦੀ ਬਜਾਏ ਯੂ.ਪੀ.ਐਸ.ਸੀ. ਨੂੰ ਕਾਬਲ ਅਫ਼ਸਰਾਂ ਦਾ ਪੈਨਲ ਭੇਜ ਕੇ ਤਿੰਨ ਯੋਗ ਅਧਿਕਾਰੀਆਂ ਦੇ ਨਾਮ ਹਾਸਲ ਕਰਨਗੀਆਂ। ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਸੂਬੇ ਆਪਣੀ ਪੁਲਿਸ ਦਾ ਮੁਖੀ ਥਾਪ ਸਕਦੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …