ਨਵੀਂ ਦਿੱਲੀ/ਬਿਊਰੋ ਨਿਊਜ਼
ਮੋਡਰਨਾ ਨੂੰ ਭਾਰਤ ਵਿੱਚ ਆਪਣੇ ਕੋਵਿਡ-19 ਰੋਕੂ ਟੀਕੇ ਲਈ ਰੈਗੂਲੇਟਰੀ ਮਨਜ਼ੂਰੀ ਮਿਲ ਗਈ ਹੈ। ਸਿਪਲਾ ਨੇ ਟੀਕੇ ਦੀ ਦਰਾਮਦ ਤੇ ਮਾਰਕੀਟਿੰਗ ਲਈ ਅਰਜ਼ੀ ਦਿੱਤੀ ਸੀ। ਡੀਸੀਜੀਆਈ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਮੋਡਰਨਾ ਦੇ ਕੋਵਿਡ-19 ਰੋਕੂ ਟੀਕੇ ਦੀ ਐਮਰਜੰਸੀ ਨੂੰ ਹਰੀ ਝੰਡੀ ਦੇ ਦਿੱਤੀ। ਇਸ ਤਰ੍ਹਾਂ ਮੋਡਰਨਾ ਅਮਰੀਕਾ ਦਾ ਪਹਿਲਾ ਕੋਵਿਡ ਟੀਕਾ ਹੈ ਜਿਸ ਨੂੰ ਭਾਰਤ ਨੇ ਹਰੀ ਝੰਡੀ ਦਿੱਤੀ ਹੈ, ਫਾਈਜ਼ਰ ਦੀ ਭਾਰਤ ’ਚ ਆਮਦ ਬਾਰੇ ਗੱਲਬਾਤ ਜਾਰੀ ਹੈ।