Breaking News
Home / ਭਾਰਤ / ਲਸ਼ਕਰ ਦੇ ਰਿਹਾ ਹੈ ਅੱਤਵਾਦੀਆਂ ਨੂੰ ਗੋਤਾਗੋਰੀ ਦੀ ਟਰੇਨਿੰਗ

ਲਸ਼ਕਰ ਦੇ ਰਿਹਾ ਹੈ ਅੱਤਵਾਦੀਆਂ ਨੂੰ ਗੋਤਾਗੋਰੀ ਦੀ ਟਰੇਨਿੰਗ

ਸਮੁੰਦਰੀ ਰਸਤੇ ਹਮਲੇ ਦਾ ਖਤਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲਸ਼ਕਰ-ਏ-ਤੋਇਬਾ ਆਪਣੇ ਅੱਤਵਾਦੀਆਂ ਨੂੰ ਸਮੁੰਦਰ ਵਿਚ ਗੋਤਾਖੋਰੀ ਦੀ ਟਰੇਨਿੰਗ ਦੇ ਰਿਹਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ, ਅੱਤਵਾਦ ਵਿਰੋਧੀ ਮਹਿਕਮੇ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ ਲਸ਼ਕਰ ਅਤੇ ਦੂਜੇ ਅੱਤਵਾਦੀ ਸੰਗਠਨ ਆਪਣੀਆਂ ਗਤੀਵਿਧੀਆਂ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਚੱਲਦਿਆਂ ਸਮੁੰਦਰੀ ਰਸਤੇ ਹਮਲੇ ਦਾ ਡਰ ਵਧ ਗਿਆ ਹੈ। ਧਿਆਨ ਰਹੇ ਕਿ ਮੁੰਬਈ ਵਿਚ ਹੋਏ 2008 ਦੇ ਹਮਲਿਆਂ ਦੌਰਾਨ ਵੀ 10 ਅੱਤਵਾਦੀ ਸਮੁੰਦਰੀ ਰਸਤੇ ਹੀ ਭਾਰਤ ‘ਚ ਦਾਖਲ ਹੋਏ ਸਨ। ਅਧਿਕਾਰੀ ਨੇ ਇਹ ਵੀ ਦੱਸਿਆ ਕਿ 7517 ਕਿਲੋਮੀਟਰ ਲੰਬੀ ਸਮੁੰਦਰੀ ਸਰਹੱਦ ਦੀ ਰੱਖਿਆ ਕਰਨ ਵਾਲੇ ਕੋਸਟ ਗਾਰਡ ਅਤੇ ਨੇਵੀ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਸ਼ਕਰ, ਜੈਸ਼ ਅਤੇ ਦੂਜੇ ਅੱਤਵਾਦੀ ਸੰਗਠਨਾਂ ਨੇ ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਇਸ ਵਿਚ ਤੈਰਾਕੀ ਅਤੇ ਗੋਤਾਖੋਰੀ ਵੀ ਸ਼ਾਮਲ ਹੈ।

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …