Breaking News
Home / ਭਾਰਤ / ਦੁਨੀਆ ਭਰ ‘ਚ 22 ਲੱਖ ਤੋਂ ਪਾਰ ਕਰੋਨਾ ਪੀੜਤ ਮਰੀਜ਼

ਦੁਨੀਆ ਭਰ ‘ਚ 22 ਲੱਖ ਤੋਂ ਪਾਰ ਕਰੋਨਾ ਪੀੜਤ ਮਰੀਜ਼

ਕਰੋਨਾ ਨੇ ਵਿਸ਼ਵ ਭਰ 1 ਲੱਖ 48 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਲਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼

ਚੀਨ ਤੋਂ ਸ਼ੁਰੂ ਹੋਈ ਕੋਰੋਨਾ-ਵਾਇਰਸ ਨਾਮੀ ਬਿਮਾਰੀ ਹੁਣ ਭਾਰਤ ਸਮੇਤ ਪੂਰੀ ਦੁਨੀਆ ‘ਚ ਫੈਲ ਚੁੱਕੀ ਹੈ। ਸਭ ਤੋਂ ਵੱਧ ਜਾਨੀ ਨੁਕਸਾਨ ਅਮਰੀਕਾ ਨੂੰ ਝੱਲਣਾ ਪਿਆ ਹੈ ਤੇ ਸਭ ਤੋਂ ਵੱਧ ਕਰੋਨਾ ਪੀੜਤ ਮਰੀਜ਼ ਵੀ ਇਸ ਵੇਲੇ ਅਮਰੀਕਾ ‘ਚ ਹੀ ਹਨ। ਪੂਰੀ ਦੁਨੀਆ ‘ਚ ਇਸ ਰੋਗ ਦੇ ਹੁਣ ਲਗਭਗ 22 ਲੱਖ ਤੋਂ ਵੱਧ ਮਰੀਜ਼ ਹਨ ਜਦਕਿ 1 ਲੱਖ 48 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਕੱਲੇ ਅਮਰੀਕਾ ‘ਚ ਹੀ ਕੋਰੋਨਾ ਵਾਇਰਸ 34 ਹਜ਼ਾਰ 600 ਤੋਂ ਵੱਧ ਮਨੁੱਖੀ ਜਾਨਾਂ ਲੈ ਚੁੱਕਾ ਹੈ ਤੇ 6 ਲੱਖ 78 ਹਜ਼ਾਰ ਤੋਂ ਵੱਧ ਮਰੀਜ਼ ਇਸ ਵੇਲੇ ਕਰੋਨਾ ਤੋਂ ਪੀੜਤ ਹਨ। ਸਪੇਨ ‘ਚ ਮੌਤਾਂ ਦੀ ਗਿਣਤੀ 19 ਹਜ਼ਾਰ 300 ਤੋਂ ਵੱਧ, ਇਟਲੀ ‘ਚ 22 ਹਜ਼ਾਰ 100 ਤੋਂ ਵੱਧ, ਫ਼ਰਾਂਸ ‘ਚ 17 ਹਜ਼ਾਰ 900 ਤੋਂ ਵੱਧ, ਇੰਗਲੈਂਡ ‘ਚ 14 ਹਜ਼ਾਰ 500 ਤੋਂ ਵੱਧ ਅਤੇ ਪਾਕਿਸਤਾਨ ‘ਚ 128 ਤੋਂ ਵੱਧ ਕਰੋਨਾ ਵਾਇਰਸ ਕਾਰਨ ਮੌਤਾਂ ਹੋ ਚੁੱਕੀਆਂ। ਦੂਜੇ ਪਾਸੇ ਭਾਰਤ ਵਿਚ ਵੀ ਕਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 13 ਹਜ਼ਾਰ 900 ਨੂੰ ਪਾਰ ਕਰ ਚੁੱਕੀ ਜਦਕਿ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 468 ਤੋਂ ਟੱਪ ਗਈ ਹੈ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …