Breaking News
Home / ਭਾਰਤ / ਅਮਰੀਕਾ ਸਮੇਤ 108 ਦੇਸ਼ਾਂ ਨੂੰ ਭਾਰਤ ਭੇਜ ਰਿਹੈ ਕੋਰੋਨਾ ਵਾਇਰਸ ਦੀ ‘ਸੰਜੀਵਨੀ ਬੂਟੀ’

ਅਮਰੀਕਾ ਸਮੇਤ 108 ਦੇਸ਼ਾਂ ਨੂੰ ਭਾਰਤ ਭੇਜ ਰਿਹੈ ਕੋਰੋਨਾ ਵਾਇਰਸ ਦੀ ‘ਸੰਜੀਵਨੀ ਬੂਟੀ’

ਨਵੀਂ ਦਿੱਲੀ/ਬਿਊਰੋ ਨਿਊਜ਼

ਕੋਰੋਨਾ ਵਾਇਰਸ ਦੇ ਦੌਰ ‘ਚ ਭਾਰਤ ਨੇ ਮੈਡੀਕਲ ਡਿਪਲੋਮੈਸੀ ਨਾਲ ਇੱਕ ਵੱਡੀ ਲਕੀਰ ਖਿੱਚ ਦਿੱਤੀ ਹੈ। ਭਾਰਤ ਨੇ ਪਿਛਲੇ 2 ਹਫ਼ਤਿਆਂ ‘ਚ 100 ਤੋਂ ਵੱਧ ਦੇਸ਼ਾਂ ਨੂੰ ਇਸ ਮਹਾਂਮਾਰੀ ਨਾਲ ਲੜਨ ਲਈ ‘ਸੰਜੀਵਨੀ ਬੂਟੀ’ ਭੇਜੀ ਹੈ।ઠ ਭਾਰਤ 108 ਦੇਸ਼ਾਂ ਨੂੰ 8.5 ਕਰੋੜ ਹਾਈਡ੍ਰੋਕਸੀ ਕਲੋਰੋਕਵੀਨ ਗੋਲੀਆਂ ਅਤੇ 50 ਕਰੋੜ ਪੈਰਾਸੀਟਾਮੋਲ ਗੋਲੀਆਂ ਭੇਜ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਨੂੰ ਪੈਰਾਸੀਟਾਮੋਲ ਗੋਲੀਆਂ ਬਣਾਉਣ ਲਈ 1 ਹਜ਼ਾਰ ਟਨ ਸਮੱਗਰੀ ਵੀ ਭੇਜੀ ਗਈ ਹੈ।ਇਸ ਸਮੇਂ ਭਾਰਤ 60 ਦੇਸ਼ਾਂ ਨੂੰ 4 ਹਜ਼ਾਰ ਤੋਂ ਵੱਧ ਖੇਪਾਂ ਭੇਜ ਚੁੱਕਾ ਹੈ। ਮੈਡੀਕਲ ਸਪਲਾਈ ਕੁੱਲ 108 ਦੇਸ਼ਾਂ ਨੂੰ ਭੇਜੀ ਜਾ ਰਹੀ ਹੈ। ਇਹ ਸਪਲਾਈ ਇੰਡੀਅਨ ਏਅਰਫ਼ੋਰਸ ਦੇ ਜਹਾਜ਼, ਵਿਦੇਸ਼ੀ ਨਾਗਰਿਕਾਂ ਨੂੰ ਲੈਣ ਆ ਰਹੇ ਚਾਰਟਰ ਜਹਾਜ਼ਾਂ ਅਤੇ ਹੋਰ ਡਿਪਲੋਮੈਟਿਕ ਕਾਰਗੋ ਰਾਹੀਂ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਵੱਡਾ ਅਪ੍ਰੇਸ਼ਨ ਹੈ ਅਤੇ ਇਹ ਕਾਫ਼ੀ ਗੁੰਝਲਦਾਰ ਵੀ ਹੈ, ਕਿਉਂਕਿ ਭਾਰਤ ਸਮੇਤ ਜ਼ਿਆਦਾਤਰ ਦੇਸ਼ਾਂ ਵਿੱਚ ਹਵਾਈ ਜਹਾਜ਼ਾਂ ਦੀ ਆਵਾਜਾਈ ਬੰਦ ਹੈ।

Check Also

ਸੰਸਦ ਮੈਂਬਰ ਰਾਜਾ ਵੜਿੰਗ ਨੇ ਲੋਕ ਸਭਾ ’ਚ ਉਠਾਇਆ ਨਸ਼ਿਆਂ ਦਾ ਮੁੱਦਾ

ਕਿਹਾ : ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ’ਚ ਵਧਿਆ ਨਸ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ …