ਨਵੀਂ ਦਿੱਲੀ : ਵਧਦੇ ਪ੍ਰਦੂਸ਼ਣ ਅਤੇ ਸੰਤੁਲਿਤ ਖੁਰਾਕ ਨਾ ਮਿਲਣ ਕਾਰਨ ਦੇਸ਼ ਦੇ ਜ਼ਿਆਦਾਤਰ ਲੋਕ ਦਿਲ ਦੀ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਭਾਰਤ ਵਿਚ ਹਰ ਸਾਲ ਇਸ ਬਿਮਾਰੀ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਕਾਲਜ ਆਫ ਕਾਰਡੀਓਲੋਜੀ ਦੇ ਜਰਨਲ ਵਿਚ ਛਪੀ ਖੋਜ ਮੁਤਾਬਕ 16 ਸਾਲਾਂ ਵਿਚ ਅਮਰੀਕਾ ਤੇ ਭਾਰਤ ਵਿਚ ਦਿਲ ਦੇ ਮਰੀਜ਼ਾਂ ਵਿਚ ਬਹੁਤ ਉਤਰਾਅ-ਚੜ੍ਹਾਅ ਦੇਖਣ ਨੂੂੰ ਮਿਲਿਆ ਹੈ। ਖੋਜ ਵਿਚ ਦੱਸਿਆ ਗਿਆ ਹੈ ਕਿ ਭਾਰਤ ਵਿਚ 1990 ਵਿਚ ਜਿੱਥੇ ਇਕ ਲੱਖ ਲੋਕਾਂ ਵਿਚ 115.7 ਲੋਕ ਦਿਲ ਦੇ ਮਰੀਜ਼ ਹੋਇਆ ਕਰਦੇ ਸਨ, ਉਹ 2016 ਤੱਕ 209.1 ਫੀਸਦੀ ਹੋ ਗਏ ਹਨ। ਭਾਰਤ ਵਿਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੇ ਅੰਕੜੇ 34 ਫੀਸਦੀ ਵਧੇ ਹਨ। 2016 ਵਿਚ ਕਾਰਡੀਓਵਸਕੁਲਰ ਡਿਸੀਜ਼ ਕਾਰਨ ਭਾਰਤ ਵਿਚ ਜਿੱਥੇ ਲਗਭਗ 62.6 ਮਿਲੀਅਨ ਲੋਕਾਂ ਦੀ ਸਮੇਂ ਤੋਂ ਪਹਿਲਾਂ ਹੀ ਮੌਤ ਹੋਈ, ਉਥੇ ਅਮਰੀਕਾ ਵਿਚ ਇਹ ਅੰਕੜਾ ਪਿਛਲੇ ਸਾਲਾਂ ਦੇ ਮੁਕਾਬਲੇ ਘਟ ਕੇ 12.7 ਮਿਲੀਅਨ ‘ਤੇ ਪਹੁੰਚ ਗਿਆ। ਅੰਕੜੇ ਮੁਤਾਬਕ ਭਾਰਤ ਵਿਚ ਦਿਲ ਦੀ ਬਿਮਾਰੀ ਨਾਲ ਜ਼ਿਆਦਾਤਰ ਪੰਜਾਬ ਦੇ ਲੋਕ ਬਿਮਾਰ ਹਨ। ਉਥੇ ਮਿਜ਼ੋਰਮ ਵਿਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ ਪਾਈ ਗਈ ਹੈ। ਖੋਜ ਵਿਚ ਕਿਹਾ ਗਿਆ ਹੈ ਕਿ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਵੀ ਦਿਲ ਦੀ ਬਿਮਾਰੀ ਨਾਲ ਹੋਣ ਵਾਲੀਆਂ ਸਮੇਂ ਤੋਂ ਪਹਿਲਾਂ ਮੌਤਾਂ ਰੋਕਣ ਲਈ ਪਾਲਿਸੀ ਬਣਾਏ, ਜਿਸ ਵਿਚ ਹੈਲਦੀ ਲਾਈਫ ਸਟਾਈਲ ਲਈ ਗਾਈਡਲਾਈਨ ਜਾਰੀ ਕਰਨ ਦੀ ਲੋੜ ਹੈ।
Check Also
ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ
28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …