-4.2 C
Toronto
Monday, December 8, 2025
spot_img
Homeਪੰਜਾਬਤਿੰਨ ਨਿਹੰਗ ਸਿੰਘਾਂ ਦੀ ਮੌਤ ਅਤੇ 7 ਜ਼ਖ਼ਮੀ

ਤਿੰਨ ਨਿਹੰਗ ਸਿੰਘਾਂ ਦੀ ਮੌਤ ਅਤੇ 7 ਜ਼ਖ਼ਮੀ

firing2-580x395ਗਿੱਦੜਬਾਹਾ/ਬਿਊਰੋ ਨਿਊਜ਼
ਪਿਛਲੇ ਕੁਝ ਸਮੇਂ ਤੋਂ ਗਿੱਦੜਬਾਹਾ ਨੇੜਲੇ ਪਿੰਡ ਮੱਲ੍ਹਣ ਵਿਖੇ ਬੁੱਢਾ ਦਲ ਨਾਲ ਸੰਬੰਧਤ ਗੁਰਦੁਆਰੇ ਦੀ ਗੱਦੀ ਨੂੰ ਲੈ ਕੇ ਬੁੱਢਾ ਦਲ ਦੇ ਦੋ ਗਰੁੱਪਾਂ ਵਿਚਕਾਰ ਚੱਲ ਰਹੀ ਖਿਚੋਤਾਣ ਨੇ ਅੱਜ ਖੂਨੀ ਰੂਪ ਧਾਰ ਲਿਆ। ਗੱਦੀ ਨੂੰ ਲੈ ਕੇ ਹੋਈ ਗੋਲੀਬਾਰੀ ਦੌਰਾਨ 3 ਨਿਹੰਗ ਸਿੰਘਾਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਬੁੱਢਾ ਦਲ ਨਾਲ ਸਬੰਧਤ ਨਾਇਬ ਸਿੰਘ ਅਤੇ ਮੱਖਣ ਸਿੰਘ ਵਿਚਕਾਰ ਉਕਤ ਗੁਰਦੁਆਰੇ ਦੀ ਗੱਦੀ ਨੂੰ ਲੈ ਪਿਛਲੇ ਕਾਫੀ ਸਮੇਂ ਤੋਂ ਖਿਚੋਤਾਣ ਚੱਲ ਰਹੀ ਸੀ। ਨਾਇਬ ਸਿੰਘ ਜਿਸ ਕੋਲ ਮੌਜੂਦਾ ਸਮੇਂ ਵਿਚ ਉਕਤ ਗੁਰਦੁਆਰੇ ਦਾ ਕਬਜ਼ਾ ਸੀ ਤੋਂ ਕਬਜ਼ਾ ਛੁਡਵਾਉਣ ਲਈ ਮੱਖਣ ਸਿੰਘ ਅਪਣਾ ਦਾਅਵਾ ਜਤਾ ਰਿਹਾ ਸੀ। ਅੱਜ ਸਵੇਰੇ ਮੱਖਣ ਸਿੰਘ ਆਪਣੇ ਸਾਥੀਆਂ ਸਮੇਤ ਉਕਤ ਗੁਰਦੁਆਰੇ ‘ਤੇ ਕਬਜ਼ੇ ਦੀ ਨੀਅਤ ਨਾਲ ਆਇਆ ਅਤੇ ਦੋਵਾਂ ਧਿਰਾਂ ਵਿਚਕਾਰ ਇਸ ਨੂੰ ਲੈ ਤਕਰਾਰ ਵਧ ਗਈ ਅਤੇ ਗੁਰਦੁਆਰੇ ਦੇ ਅੰਦਰ ਹੀ ਦੋਵਾਂ ਧਿਰਾਂ ਵਿਚਕਾਰ ਖੂਨੀ ਸੰਘਰਸ਼ ਛਿੜ ਗਿਆ। ਇਸ ਭਿਆਨਕ ਗੋਲਾਬਾਰੀ ਦੌਰਾਨ ਬਾਬਾ ਨਾਇਬ ਸਿੰਘ ਦੇ ਗਰੁੱਪ ਦਾ ਜਿਨ੍ਹਾਂ ਵਿਚ ਉਨ੍ਹਾਂ ਦਾ ਪੋਤਰਾ ਅਤੇ ਇਕ ਸਾਲਾ ਵੀ ਸ਼ਾਮਲ ਸੀ ਸਮੇਤ 3 ਨਿਹੰਗ ਸਿੰਘਾਂ ਦੀ ਮੌਤ ਹੋ ਗਈ ਅਤੇ ਦੂਸਰੇ ਗਰੁੱਪ ਦੇ 7 ਵਿਅਕਤੀ ਗੰਭੀਰ ਜ਼ਖਮੀ ਹੋ ਗਏ।

RELATED ARTICLES
POPULAR POSTS