Breaking News
Home / ਪੰਜਾਬ / ਅੰਮ੍ਰਿਤਸਰ ‘ਚ ਖਾਲਿਤਸਾਨੀ ਸਰਗਰਮੀਆਂ ਨਾਲ ਜੁੜਿਆ ਵਿਅਕਤੀ ਸਾਜਨਪ੍ਰੀਤ ਗ੍ਰਿਫਤਾਰ

ਅੰਮ੍ਰਿਤਸਰ ‘ਚ ਖਾਲਿਤਸਾਨੀ ਸਰਗਰਮੀਆਂ ਨਾਲ ਜੁੜਿਆ ਵਿਅਕਤੀ ਸਾਜਨਪ੍ਰੀਤ ਗ੍ਰਿਫਤਾਰ

ਅਦਾਲਤ ਨੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਵਿਚ ਅੱਜ ਪੁਲਿਸ ਨੇ ਖਾਲਿਸਤਾਨੀ ਸਰਗਰਮੀਆਂ ਨਾਲ ਜੁੜੇ ਇਕ ਵਿਅਕਤੀ ਸਾਜਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਸਾਜਨਪ੍ਰੀਤ ਖੇਮਕਰਨ ਖੇਤਰ ਵਿਚ ਹਥਿਆਰ ਲਿਆਉਣ ਵਾਲੇ ਪਾਕਿਸਤਾਨੀ ਡਰੋਨ ਅਤੇ ਹਥਿਆਰਾਂ ਨੂੰ ਟਿਕਾਣੇ ਲਗਾਉਣ ਵਾਲਿਆਂ ਵਿਚ ਸ਼ਾਮਲ ਸੀ। ਇਹ ਵੀ ਪਤਾ ਲੱਗਾ ਹੈ ਕਿ ਆਈ.ਐਸ.ਆਈ. ਪੰਜਾਬ ਵਿਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਸ਼ਾਂਤੀ ਭੰਗ ਕਰਨ ਲਈ ਗੈਂਗਸਟਰਾਂ ਦੀ ਮੱਦਦ ਲੈ ਸਕਦੀ ਹੈ। ਗ੍ਰਿਫਤਾਰ ਕੀਤੇ ਗਏ ਸਾਜਨਪ੍ਰੀਤ ਸਿੰਘ ਦਾ ਸਬੰਧ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਦੱਸਿਆ ਜਾ ਰਿਹਾ ਹੈ। ਸਾਜਨਪ੍ਰੀਤ ਨੂੰ ਬਾਅਦ ਦੁਪਹਿਰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

Check Also

ਕੋਰੋਨਾ ਕਾਰਨ ਛੱਡੇ ਜਾ ਰਹੇ ਕੈਦੀਆਂ ਨਾਲ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰੇ ਸਰਕਾਰ : ਦਾਦੂਵਾਲ

ਤਲਵੰਡੀ ਸਾਬੋ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿਚੋਂ 6000 ਕੈਦੀਆਂ ਨੂੰ …