Breaking News
Home / ਕੈਨੇਡਾ / ਸੀਪੀਬੀਏ ਵੱਲੋਂ ਗਰੌਸਰੀ ਖੇਤਰ ‘ਚ ਪੰਜਾਬੀ ਭਾਈਚਾਰੇ ਦੇ ਏਸ਼ੀਅਨ ਫੂਡ ਸੈਂਟਰ ਨੂੰ ਦਿੱਤਾ ਬਿਹਤਰੀਨ ਬਿਜ਼ਨਸ ਐਵਾਰਡ

ਸੀਪੀਬੀਏ ਵੱਲੋਂ ਗਰੌਸਰੀ ਖੇਤਰ ‘ਚ ਪੰਜਾਬੀ ਭਾਈਚਾਰੇ ਦੇ ਏਸ਼ੀਅਨ ਫੂਡ ਸੈਂਟਰ ਨੂੰ ਦਿੱਤਾ ਬਿਹਤਰੀਨ ਬਿਜ਼ਨਸ ਐਵਾਰਡ

ਬਰੈਂਪਟਨ/ਕੰਵਲਜੀਤ ਸਿੰਘ ਕੰਵਲ
ਪੰਜਾਬੀ ਭਾਈਚਾਰੇ ਚ ਗਰੌਸਰੀ ਖੇਤਰ ਵੱਡੀਆਂ ਪੁਲਾਂਘਾਂ ਪੁੱਟੇ ਜਾਣ ਵਾਲੇ ਅਦਾਰੇ ਏਸ਼ੀਅਨ ਫੂਡ ਸੈਂਟਰ ਵੱਲੋਂ ਕਰਾਏ ਗਏ ਵੁੱਡਬਾਈਨ ਬੈਂਕੁਟ ਹਾਲ ਵਿਖੇ ਕਰਵਾਏ ਗਏ ਇਕ ਨਿਵੇਕਲੇ ਰਾਤਰੀ ਭੋਜ ਸਮੇਂ ਸਾਊਥ ਏਸ਼ੀਅਨ ਭਾਈਚਾਰੇ ਦੇ ਮੀਡੀਆਕਾਰਾਂ ਦੇ ਇਕ ਵੱਡੇ ਇਕੱਠ ਨੂੰ ਇਕ ਛੱਤ ਹੇਠ ਇਕੱਠੇ ਕਰ ਇਕ ਨਵੀਂ ਪਿਰਤ ਪਾਈ ਹੈ। ਪੂਰੇ ਜੀ ਟੀ ਏ ਵਿੱਚ 10 ਤੋਂ ਵੱਧ ਸਟੋਰਾਂ ਦੀ ਚੇਨ ਅਤੇ 300 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਵਾਲੀ ਏਸ਼ੀਅਨ ਫੂਡ ਸੈਂਟਰ ਦੀ ਪ੍ਰਬੰਧਕੀ ਟੀਮ ਜਿਸ ਵਿੱਚ ਮੇਜਰ ਨੱਤ, ਜਗਦੀਸ਼ ਦਿਓ, ਸੁਲੱਖਣ ਨੱਤ, ਜੀਤਾ ਨੱਤ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਸ਼ਾਮਲ ਹਨ । ਚੇਤੇ ਰਹੇ 1995 ਤੋਂ ਸ਼ੁਰੂ ਹੋਏ ਇਸ ਅਦਾਰੇ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਦੇ ਉਹਨਾਂ ਸਾਰੇ ਪਰਿੰਟ ਅਤੇ ਇਲੈਕਟਰੌਨਿਕ ਮੀਡੀਕਾਰਾਂ ਨੂੰ ਏਸ਼ੀਅਨ ਫੂਡ ਸੈਂਟਰ ਦੀ ਟੀਮ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਆਮੰਤਰਿਤ ਕੀਤਾ ਗਿਆ ਸੀ ਜਿਹਨਾਂ ਨੇ ਇਸ ਅਦਾਰੇ ਦੇ ਪਰਚਾਰ ਲਈ ਆਪਣੀਆਂ ਸੇਵਾਂਵਾਂ ਦਿੱਤੀਆਂ ਸਨ। ਇਸ ਮੌਕੇ ਬੁਲਾਰਿਆਂ ਚ ਜਗਦੀਸ਼ ਗਰੇਵਾਲ, ਅਮਰ ਸਿੰਘ ਭੁਲਰ, ਆਬਿਦਾ ਮੁਜੱਫਰ, ਕੰਵਲਜੀਤ ਸਿੰਘ ਕੰਵਲ, ਡਾ: ਬਲਵਿੰਦਰ, ਰਾਣਾ ਸਿੱਧੂ, ਸੁਖਦੇਵ ਸਿੰਘ ਗਿੱਲ, ਜਸਵਿੰਦਰ ਖੋਸਾ, ਬਲਰਾਜ ਦਿੳਲ, ਸੁੱਖੀ ਨਿੱਝਰ, ਜੁਗਰਾਜ ਸਿੱਧੂ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੇ ਅਖੀਰ ਚ ਮੇਜਰ ਨੱਤ ਨੇ ਆਪਣੇ ਇਸ ਲੰਬੇ ਸਫਰ ਦੀਆਂ ਯਾਦਾ ਨੂੰ ਸਾਂਝਿਆਂ ਕਰਦਿਆਂ ਹਾਜਰੀਨ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਅਮਰਜੀਤ ਸਿੰਘ ਰਾਏ ਨੇ ਬਾ ਖੂਬੀ ਨਿਭਾਈ। ਇਸ ਮੌਕੇ ਕੈਨੇਡੀਅਨ ਪੰਜਾਬੀ ਬਰਾਡਕਾਸਟਰ ਐਸੋਸੀਏਸ਼ਨ ਵੱਲੋਂ ਏਸ਼ੀਅਨ ਫੂਡ ਸੈਂਟਰ ਦੀ ਮੈਨੇਜਮੈਨਟ ਨੂੰ ”ਬੇਹਤਰੀਨ ਬਿਜ਼ਨਸ ਐਵਾਰਡ” ਨਾਲ ਸਨਮਾਨਿਆਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …