16.2 C
Toronto
Saturday, September 13, 2025
spot_img
Homeਕੈਨੇਡਾਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦਾ ਕੋਈ ਲਿਹਾਜ਼ ਨਹੀਂ : ਸਾਰਜੈਂਟ...

ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦਾ ਕੋਈ ਲਿਹਾਜ਼ ਨਹੀਂ : ਸਾਰਜੈਂਟ ਕੈਰੀ ਸਮਿੱਥ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਰੋਡ ਟੂਡੇ ਅਤੇ ਨਿਊ ਕੌਮ ਕੰਪਨੀ ਵੱਲੋਂ ਸਾਂਝੇ ਤੌਰ ‘ਤੇ ਟਰੱਕਾਂ ਨਾਲ ਸਬੰਧਤ ਵੱਖ-ਵੱਖ ਨੌਕਰੀਆਂ ਸਬੰਧੀ ਇੱਕ ਟਰੱਕ ਮੇਲਾ ਮਿਸੀਸਾਗਾ ਦੇ ਇੰਟਰਨੈਸ਼ਨਲ ਵਿੱਚ ਕਰਵਾਇਆ ਗਿਆ ਇਸ ਮੌਕੇ ਜਿੱਥੇ ਟਰੱਕਾਂ ਨਾਲ ਸਬੰਧਤ ਸੈਂਕੜੇ ਹੀ ਕੰਪਨੀਆਂ ਦੇ ਨੰਮਾਇੰਦੇ ਇੱਥੇ ਨੌਕਰੀਆਂ ਸਬੰਧੀ ਜਾਣਕਾਰੀ ਦੇਣ ਲਈ ਪਹੁੰਚੇ ਹੋਏ ਸਨ ਉੱਥੇ ਹੀ ਮਨਿਸਟਰੀ ਆਫ ਟਰਾਂਸਪੋਰਟ (ਐਮ ਟੀ ਓ), ਪੁਲਿਸ ਅਤੇ ਪਬਲਿਕ ਸੁਰੱਖਿਆ ਸਬੰਧੀ ਕੰਮ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਓਨਟਾਰੀਓ ਸੂਬੇ ਦੇ ਮਨਿਸਟਰੀ ਆਫ ਟਰਾਂਸਪੋਰਟ ਦੇ ਅਧਿਕਾਰੀ ਮਿ: ਬਰਾਇਨ ਅਤੇ ਓ ਪੀ ਪੀ ਅਧਿਕਾਰੀ ਸਾਰਜੈਂਟ ਕੈਰੀ ਸਮਿੱਥ ਨੇ ਦੱਸਿਆ ਕਿ ਸ਼ਰਾਬ ਪੀ ਕੇ ਗੱਡੀ ਅਤੇ ਟਰੱਕ ਚਲਾਉਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਜਾਵੇਗਾ।
ਸ਼ਰਾਬ ਪੀ ਕੇ ਗੱਡੀ ਜਾਂ ਟਰੱਕ ਚਲਾਉਣ ਵਾਲੇ ਡਰਾਈਵਰਾਂ ਨਾਲ ਕੋਈ ਸਮਝੌਤਾ ਨਹੀ ਕੀਤਾ ਜਾ ਸਕਦਾ। ਇਸ ਮੌਕੇ ਮਨਨ ਗੁਪਤਾ ਨੇ ਐਮ ਟੀ ਓਜ਼ ਅਤੇ ਓ ਪੀ ਪੀ ਸਮੇਤ ਆਏ ਹੋਏ ਲੋਕਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਐਲ ਪੀ, ਏਕਨੂਰ ਸਿੰਘ, ਪਵਨ ਤਲਵਾਰ, ਮਧੂ ਸ਼ਾਰਦਾ ਸਮੇਤ ਪਹੁੰਚੇ ਹੋਏ ਪਤਵੰਤਿਆਂ ਨੇ ਵੀ ਆਪੋ-ਆਪਣੇ ਵਿਚਾਰ ਰੱਖੇ ਅਤੇ ਟਰੱਕਾਂ ਨਾਲ ਸਬੰਧਤ ਨੌਕਰੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

RELATED ARTICLES
POPULAR POSTS