ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਵੱਲੋਂ ਪਿਛਲੇ ਹਫਤੇ ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਪੇਸ਼ ਕੀਤੇ ਓਨਟਾਰੀਓ ਦੇ ਬਜਟ ਦੀ ਸਿਫਤ ਕੀਤੀ ਗਈ। ਉਨ•ਾਂ ਨਵੀਆਂ ਆਰਥਿਕ ਪਹਿਲਕਦਮੀਆਂ ਦਾ ਵੀ ਸਵਾਗਤ ਕੀਤਾ। ਥੇਟੀ ਨੇ ਆਖਿਆ ਕਿ ਸਾਡਾ ਅਰਥਚਾਰਾ ਇਸ ਲਈ ਵਧੀਆ ਕਾਰਗੁਜ਼ਾਰੀ ਵਿਖਾ ਰਿਹਾ ਹੈ ਕਿਉਂਕਿ ਕਈ ਕਾਰੋਬਾਰ ਤੇ ਕਾਰੋਬਾਰੀ ਬਹੁਤ ਵਧੀਆ ਕੰਮ ਕਰ ਰਹੇ ਹਨ। ਇਨ•ਾਂ ਸਦਕਾ ਹੀ ਕਈ ਮਹਿਲਾਵਾਂ ਤੇ ਪੁਰਸ਼ ਸਵੇਰੇ ਉੱਠ ਕੇ ਪਲਾਂਟ, ਆਫਿਸ ਜਾਂ ਕੰਮ ਵਾਲੀਆਂ ਹੋਰਨਾਂ ਥਾਵਾਂ ਉੱਤੇ ਜਾਂਦੇ ਹਨ ਤੇ ਇਸ ਨਾਲ ਹੀ ਓਨਟਾਰੀਓ ਖੁਸ਼ਹਾਲ ਸੂਬਾ ਬਣਿਆ ਹੈ। ਵਿਕਾਸ ਨੂੰ ਹੋਰ ਸਪੋਰਟ ਦੇਣ ਲਈ ਲਿਬਰਲ ਸਰਕਾਰ ਵੱਲੋਂ ਸਟਰੈਟੇਜਿਕ ਨਿਵੇਸ਼ ਕੀਤਾ ਜਾ ਰਿਹਾ ਹੈ। ਸਿੱਖਿਆ, ਸਕਿੱਲਜ਼ ਤੇ ਟਰੇਨਿੰਗ, ਨਵੇਂ ਇਨਫਰਾਸਟ੍ਰਕਚਰ, ਕਾਰੋਬਾਰੀ ਮਾਹੌਲ ਤੇ ਨਿੱਕੇ ਕਾਰੋਬਾਰ ਸ਼ੁਰੂ ਕਰਨ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੀ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਪਿਛਲੇ ਚਾਰ ਸਾਲਾਂ ਵਿੱਚ ਓਨਟਾਰੀਓ ਦੇ ਅਰਥਚਾਰੇ ਨੇ ਹੇਠ ਲਿਖੀ ਕਾਰਗੁਜ਼ਾਰੀ ਵਿਖਾਈ : ਜੀ 7 ਮੁਲਕਾਂ ਵਿੱਚੋਂ ਸੱਭ ਤੋਂ ਬਿਹਤਰੀਨ ਕਾਰਗੁਜ਼ਾਰੀ ਵਿਖਾਈ। ਸਾਡੀ ਬੇਰੋਜ਼ਗਾਰੀ ਦਰ ਡਿੱਗ ਕੇ 5.5 ਫੀ ਸਦੀ ਰਹਿ ਗਈ, ਜੋ ਕਿ ਪਿਛਲੇ ਵੀਹ ਸਾਲਾਂ ਵਿੱਚ ਸੱਭ ਤੋਂ ਘੱਟ ਹੈ।
ਪਿਛਲੇ ਸਾਲ ਹੀ ਲੱਗਭਗ ਰੋਜ਼ 500 ਫੁੱਲ ਟਾਈਮ ਜੌਬਜ਼ ਤਿਆਰ ਕੀਤੀਆਂ ਗਈਆਂ। ਠੇਠੀ ਨੇ ਆਖਿਆ ਕਿ ਵੋਟਰ ਜਦੋਂ ਵੋਟ ਪਾਉਣ ਜਾਂਦੇ ਹਨ ਤਾਂ ਉਨ•ਾਂ ਨੂੰ ਖੁਦ ਕੋਲੋਂ ਦੋ ਅਹਿਮ ਸਵਾਲ ਪੁੱਛਣੇ ਚਾਹੀਦੇ ਹਨ। ਕੀ ਤੁਸੀਂ ਤੇ ਤੁਹਾਡਾ ਪਰਿਵਾਰ ਚਾਰ ਸਾਲ ਪਹਿਲਾਂ ਜਿਹੋ ਜਿਹੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਉਸ ਨਾਲੋਂ ਹੁਣ ਬਿਹਤਰ ਜ਼ਿੰਦਗੀ ਜਿਉ ਰਹੇ ਹੋਂ? ਕੀ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਸਕਿਊਰਿਟੀ ਤੇ ਭਵਿੱਖ ਨੂੰ ਲੈ ਕੇ ਵਧੇਰੇ ਕਾਨਫੀਡੈਂਟ ਹੋਂ? ਠੇਠੀ ਨੇ ਆਖਿਆ ਕਿ ਉਹ ਤਾਂ ਇਸ ਦਾ ਵਾਰੀ ਵਾਰੀ ਹਾਂ ਵਿੱਚ ਹੀ ਜਵਾਬ ਦੇਣਗੇ।
ਵਿਕਸਤ ਹੋ ਰਿਹਾ ਅਰਥਚਾਰਾ ਵਧੇਰੇ ਰੋਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ ਤੇ ਮੌਕਿਆਂ ਤੱਕ ਸਾਰਿਆਂ ਦੀ ਪਹੁੰਚ ਯਕੀਨੀ ਬਣਾਉਂਦਾ ਹੈ। ਲਿਬਰਲ ਸਰਕਾਰ ਆਪਣੀਆਂ ਅਤੀਤ ਦੀਆਂ ਤਰਜੀਹਾਂ ਉੱਤੇ ਹੀ ਸਫਲਤਾ ਦੀ ਇਮਾਰਤ ਸਿਰਜਣਾ ਚਾਹੁੰਦੀ ਹੈ। ਇਸ ਲਈ ਅਸੀਂ ਮਜ਼ਬੂਤ ਸਿੱਖਿਆ ਸਿਸਟਮ ਲਿਆਉਣਾ ਚਾਹੁੰਦੇ ਹਾਂ। ਅਗਲੇ ਦਸ ਸਾਲਾਂ ਵਿੱਚ ਸਕੂਲਾਂ ਦੇ ਨਿਰਮਾਣ ਤੇ ਇਨ•ਾਂ ਦੀ ਮੁਰੰਮਤ ਲਈ 16 ਬਿਲੀਅਨ ਡਾਲਰ ਨਿਵੇਸ਼ ਕਰ ਰਹੇ ਹਾਂ। ਅਸੀਂ ਮਿਆਰੀ ਸਿੱਖਿਆ ਤੱਕ ਸਾਰ ਵਿਦਿਆਰਥੀਆਂ ਦੀ ਪਹੁੰਚ ਯਕੀਨੀ ਬਣਾਉਣਾ ਚਾਹੁੰਦੇ ਹਾਂ। ਕੱਲ• ਦੀਆਂ ਨੌਕਰੀਆਂ ਲਈ ਸਕਿੱਲਜ਼ ਦਾ ਨਿਰਮਾਣ ਕਰ ਰਹੇ ਹਾਂ ਤਾਂ ਕਿ ਟਿਊਸ਼ਨ ਫੀਸ ਲਈ ਵਿੱਤੀ ਸਹਾਇਤਾ ਤੱਕ ਸੁਖਾਲੀ ਪਹੁੰਚ ਬਣਾਉਣ ਲਈ ਓਐਸਏਪੀ ਵਿੱਚ ਸੁਧਾਰ ਕੀਤਾ ਜਾ ਸਕੇ। ਕੈਂਪਸ ਦੇ ਪਸਾਰ ਤੇ ਆਧੁਨਿਕੀਕਰਨ ਲਈ 3 ਬਿਲੀਅਨ ਡਾਲਰ ਨਿਵੇਸ਼ ਕਰਨ ਜਾ ਰਹੇ ਹਾਂ। ਓਨਟਾਰੀਓ ਅਪਰੈਂਟਸਸ਼ਿਪ ਸਟਰੈਟੇਜੀ ਦਾ ਪਸਾਰ ਕਰਨ ਜਾ ਰਹੇ ਹਾਂ। ਸਕਿੱਲਡ ਵਰਕਰਜ਼ ਦੀ ਮਦਦ ਲਈ ਨਿਊ ਓਨਟਾਰੀਓ ਟਰੇਨਿੰਗ ਬੈਂਕ ਹੈ ਤੇ ਹੁਨਰਮੰਦ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਸਾਡਾ ਇਰਾਦਾ ਨੌਕਰੀਦਾਤਾਵਾਂ, ਕਾਮਿਆਂ ਤੇ ਟਰੇਨਿੰਗ ਇੰਸਟੀਚਿਊਸ਼ਨਜ਼ ਨੂੰ ਇੱਕਜੁੱਟ ਕਰਨ ਦਾ ਹੈ। ਇਸ ਤੋਂ ਇਲਾਵਾ ਸਰਕਾਰ ਹਸਪਤਾਲਾਂ, ਸਕੂਲਾਂ, ਟਰਾਂਜ਼ਿਟ, ਪੁਲਾਂ ਤੇ ਸੜਕਾਂ ਦੇ ਬੁਨਿਆਦੀ ਢਾਂਚੇ ਉੱਤੇ 230 ਬਿਲੀਅਨ ਡਾਲਰ ਦਾ ਪਹਿਲਾਂ ਤੋਂ ਹੀ ਐਲਾਨਿਆ ਨਿਵੇਸ਼ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਨਵੇਂ ਤੇ ਅਪਗ੍ਰੇਡ ਟਰਾਂਜ਼ਿਟ ਤੇ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਲਈ 106 ਬਿਲੀਅਨ ਡਾਲਰ ਰੱਖੇ ਗਏ ਹਨ। ਇਸ ਨਿਵੇਸ਼ ਨਾਲ 140,000 ਨੌਕਰੀਆਂ ਹਰ ਸਾਲ ਪੈਦਾ ਹੋਣਗੀਆਂ। ਇਸ ਦੇ ਨਾਲ ਹੀ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …