21.1 C
Toronto
Saturday, September 13, 2025
spot_img
Homeਕੈਨੇਡਾਲਾਅ ਸੁਸਾਇਟੀ ਨੇ ਲੀਗਲ ਪ੍ਰੋਫੈਸ਼ਨ ਮੈਂਬਰਾਂ ਦੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ...

ਲਾਅ ਸੁਸਾਇਟੀ ਨੇ ਲੀਗਲ ਪ੍ਰੋਫੈਸ਼ਨ ਮੈਂਬਰਾਂ ਦੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ਜਤਾਈ

ਟੋਰਾਂਟੋ : ਲਾਅ ਸੁਸਾਇਟੀ ਆਫ ਉਨਟਾਰੀਓ ਐਕਸਪ੍ਰੈਸ ਨੇ ਪੂਰੀ ਦੁਨੀਆ ਵਿਚ ਲੀਗਲ ਪ੍ਰੋਫੈਸ਼ਨ ਦੇ ਮੈਂਬਰਾਂ ਨੇ ਮਨੁੱਖੀ ਅਧਿਕਾਰਾਂ ਦੇ ਹਨਨ ‘ਤੇ ਚਿੰਤਾ ਪ੍ਰਗਟਾਈ ਹੈ। ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਆਪਣਾ ਫਰਜ਼ ਨਿਭਾਉਣ ਦਾ ਮੌਕਾ ਦਿੱਤਾ ਜਾਵੇ।
ਉਨ੍ਹਾਂ ਇਸ ਸਮੇਂ ਕਈ ਵਾਰ ਆਪਣੀ ਜਾਨ ਨੂੰ ਜੋਖਮ ਵਿਚ ਪਾਉਣਾ ਪੈਂਦਾ ਹੈ ਅਤੇ ਉਨ੍ਹਾਂ ਦੀ ਅਜ਼ਾਦੀ ਵੀ ਖੁੱਸਦੀ ਜਾ ਰਹੀ ਹੈ। ਲਾਅ ਸੁਸਾਇਟੀ ਆਫ ਉਨਟਾਰੀਓ ਐਕਸਪ੍ਰੈਸ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਲਾਅ ਸੁਸਾਇਟੀ ਦੇ ਮਨੁੱਖੀ ਅਧਿਕਾਰ ਮਾਨਟੀਰਿੰਗ ਗਰੁੱਪ ਨੇ ਹਾਲ ਹੀ ਵਿਚ ਇਨ੍ਹਾਂ ਵਕੀਲਾਂ ਦੇ ਬਾਰੇ ਗੱਲ ਕੀਤੀ ਹੈ। ਜਿਨ੍ਹਾਂ ਵਿਚ ਕੋਲੰਬੀਆ ਵਿਚ ਵਕੀਲ ਡੇਨੀਅਲ ਓਨੈਸਟੋ ਪਰਾਡੋ ਨੂੰ ਲਗਾਤਾਰ ਧਮਕੀਆਂ ਦੇਣਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਨਾਈਜੀਰੀਆ ਵਿਚ ਵਕੀਲ ਏਡੇਲੋ ੲਬੇਬਿਓ ਦਾ ਕਤਲ ਵੀ ਕੀਤਾ ਗਿਆ ਸੀ। ਈਰਾਨ ਵਿਚ ਵਕੀਲ ਅਮੀਰ ਸਾਲਾਰ ਦਾਵੌਦੀ ਦੀ ਗ੍ਰਿਫਤਾਰੀ, ਹਿਰਾਸਤ ਅਤੇ ਅਰੋਪ ਲਗਾਏ ਗਏ ਹਨ। ਈਰਾਨ ਵਿਚ ਹੀ ਵਕੀਲ ਨਸਰੀਨ ਸੋਤੌਦੇ ਦੇ ਖਿਲਾਫ ਆਰੋਪ ਲਗਾਏ ਗਏ ਹਨ।

RELATED ARTICLES
POPULAR POSTS