8.1 C
Toronto
Thursday, October 16, 2025
spot_img
Homeਕੈਨੇਡਾਬਰੇਅਡਨ ਸੀਨੀਅਰ ਕਲੱਬ ਵੱਲੋਂ ਤੀਆਂ ਦਾ ਮੇਲਾ

ਬਰੇਅਡਨ ਸੀਨੀਅਰ ਕਲੱਬ ਵੱਲੋਂ ਤੀਆਂ ਦਾ ਮੇਲਾ

ਬਰੈਂਪਟਨ/ਬਿਊਰੋ ਨਿਊਜ਼ : 12 ਅਗਸਤ 2018 ਐਤਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੀਆਂ ਮੈਂਬਰ ਬੀਬੀਆ ਵੱਲੋਂ ਟ੍ਰੀਲਾਈਨ ਪਾਰਕ ਵਿਖੇ ਰੰਗਾਰੰਗ ਤੀਆਂ ਦਾ ਮੇਲਾ ਲਾਇਆ ਗਿਆ। ਪੰਜਾਬੀ ਸਭਿਆਚਾਰ ਨਾਲ ਜੁੜੇ ਇਸ ਤਿਓਹਾਰ ਦੀਆਂ ਰੌਣਕਾਂ ਵਧਾਉਣ ਲਈ ਹਰ ਉਮਰ ਦੀਆਂ ਬੀਬੀਆਂ ਨਾਲ ਬੱਚੀਆਂ ਨੇ ਵੀ ਭਰਪੂਰ ਮਨੋਰੰਜਨ ਦਾ ਅਨੰਦ ਮਾਣਿਆ।
ਗਿੱਧੇ ਨਾਚ ਅਤੇ ਬੋਲੀਆਂ ਦੁਆਰਾ ਪਾਈਆਂ ਧਮਾਲਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਪਰਦੇਸਾਂ ‘ਚ ਰਹਿ ਕੇ ਵੀ ਆਪਣੇ ਵਿਰਸੇ ਨਾਲ ਸਾਂਝ ਬਰਕਰਾਰ ਰੱਖਦੇ ਹਾਂ। ਖਾਸਕਰ ਸਾਡੇ ਬੱਚੇ ਇਹ ਰੰਗ ਤਮਾਸ਼ੇ ਦੇਖ ਆਪਣੇ ਮਾਣਮੱਤੇ ਸਭਿਆਚਾਰ ਨਾਲ ਜਾਣੂ ਹੁੰਦੇ ਹਨ ਅਤੇ ਪੰਜਾਬੀਆਂ ਦੀ ਜਿੰਦਾਦਿਲੀ ਉੱਪਰ ਮਾਣ ਕਰਦੇ ਹਨ। ਓਹ ਮਹਿਸੂਸ ਕਰਦੇ ਹਨ ਕਿ ਧਰਮਾਂ ਤੋਂ ਉੱਪਰ ਉਠ ਕੇ ‘ਪੰਜਾਬੀਅਤ’ ਦਾ ਸੰਸਾਰ ‘ਚ ਕੋਈ ਮੁਕਾਬਲਾ ਨਹੀਂ। ਇਹੀ ਸੰਦੇਸ਼ ਅਸੀਂ ਅਗਲੀਆਂ ਪੀੜ੍ਹਿਆਂ ਨੂੰ ਦੇਣ ਦਾ ਉਪਰਾਲਾ ਕਰਦੇ ਹਾਂ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਜਿਨ੍ਹਾਂ ਸੇਵਾਦਾਰਾਂ ਵੱਧਚੜ੍ਹ ਕੇ ਹਿੱਸਾ ਲਿਆ ਓਹ ਸਨ ਬੀਬੀ ਤੇਜ ਕੌਰ, ਨਰੇਸ਼ ਸੈਣੀ, ਸੁਖਜਿੰਦਰ ਕੌਰ ਭੱਠਲ ਅਤੇ ਸਵਰਨਜੀਤ ਕੌਰ। ਹੋਰ ਵੀ ਬਹੁਤ ਸਾਰੀਆਂ ਬੀਬੀਆਂ ਅਤੇ ਬਰੇਅਡਨ ਕਲੱਬ ਦੇ ਪੁਰਸ਼ਾਂ ਨੇ ਇਸ ਮੇਲੇ ਨੂੰ ਸਫਲ ਬਨਾਉਣ ਲਈ ਯੋਗਦਾਨ ਪਾਇਆ। ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲੇ ਇਸ ਆਯੋਜਨ ਵਿੱਚ ਚਾਹ ਪਾਣੀ ਅਤੇ ਸਨੈਕਸ ਆਦਿ ਦੇ ਨਾਲ ਕੁਦਰਤ ਨੇ ਵੀ ਥੋੜਾ ਜਿਹਾ ਮੀਂਹ ਪਾ ਕੇ ਇਸ ਨੂੰ ਖੂਬਸੂਰਤ ਬਨਾਉਣ ‘ਚ ਕੋਈ ਕਸਰ ਨਹੀਂ ਛੱਡੀ। ਅਗਲੇ ਸਾਲ ਫਿਰ ਇਹੋ ਜਿਹਾ ਉਪਰਾਲਾ ਕਰਨ ਦਾ ਅਹਿਦ ਕਰਦਿਆਂ ਮੇਲਾ ਸਮਾਪਤ ਹੋਇਆ।

RELATED ARTICLES

ਗ਼ਜ਼ਲ

POPULAR POSTS