16.6 C
Toronto
Friday, October 16, 2026
spot_img
Homeਕੈਨੇਡਾਭੰਗੜਾ ਪ੍ਰਮੋਟਰ ਦੀ ਗੋਲੀ ਮਾਰ ਕੇ ਹੱਤਿਆ

ਭੰਗੜਾ ਪ੍ਰਮੋਟਰ ਦੀ ਗੋਲੀ ਮਾਰ ਕੇ ਹੱਤਿਆ

ਭੰਗੜਾ ਪ੍ਰਮੋਟਰ ਦੀ ਗੋਲੀ ਮਾਰ ਕੇ ਹੱਤਿਆਬਰੈਂਪਟਨ/ਬਿਊਰੋ ਨਿਊਜ਼ : ਉੱਘੇ ਭੰਗੜਾ ਪ੍ਰਮੋਟਰ ਨੂੰ ਸਰੀ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੋਮੀਸਾਈਡ ਜਾਂਚ ਕਰਤਾਵਾਂ ਨੇ ਦੱਸਿਆ ਕਿ ਰੰਜੀਵ ਰਾਜ ਸੰਘਾ (41) ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧ ਨਹੀਂ ਸੀ, ਪਰ ਕਿਸੇ ਰੰਜ਼ਿਸ਼ ਕਾਰਨ ਉਸਨੂੰ ਗੋਲੀ ਮਾਰਕੇ ਮਾਰ ਦਿੱਤਾ। ਉਸਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਜਾਂਚਕਰਤਾ ਟੀਮ ਅਨੁਸਾਰ ਉਸ ਨੂੰ ਕਿਸੇ ਮੰਤਵ ਕਾਰਨ ਨਿਸ਼ਾਨਾ ਬਣਾਇਆ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੂਟਰ ਉੱਥੋਂ ਕਾਲੇ ਰੰਗ ਦੀ ਸੇਡਾਨ ਕਾਰ ਵਿੱਚ ਫਰਾਰ ਹੋਏ ਜੋ ਬਾਅਦ ਵਿੱਚ ਰਿਚਮੰਡ ਖੇਤਰ ਵਿੱਚ ਕੈਂਮਬੀ ਰੋਡ ‘ਤੇ ਜਲੀ ਹੋਈ ਹਾਲਤ ਵਿੱਚ ਮਿਲੀ।

RELATED ARTICLES
POPULAR POSTS