ਬਰੈਂਪਟਨ/ਬਿਊਰੋ ਨਿਊਜ਼ : ਜੇਕਰ ਤੁਸੀਂ ਆਪਣੇ ਕੰਮ ‘ਤੇ ਜਾਂਦੇ ਸਮੇਂ ਕਿਸੇ ਰਾਹਗੀਰ ਨਾਲ ਕਾਰ ਰਾਈਡ ਸਾਂਝੀ ਕਰਦੇ ਹੋ ਤਾਂ ਤੁਹਾਨੂੰ ਕੁਝ ਸੁਰੱਖਿਆ ਉਪਾਅ ਜ਼ਰੂਰ ਅਪਣਾਉਣੇ ਚਾਹੀਦੇ ਹਨ ਤਾਂ ਕਿ ਤੁਸੀਂ ਆਪਣੀ ਮੰਜ਼ਿਲ ‘ਤੇ ਸੁਰੱਖਿਅਤ ਪਹੁੰਚ ਸਕੋ। ਪੀਲ ਪੁਲਿਸ ਵਲੋਂ ਇੱਥੇ ਜਾਰੀ ਕੀਤੇ ਸੁਰੱਖਿਆ ਉਪਾਵਾਂ ਵਿੱਚ ਦੱਸਿਆ ਗਿਆ ਕਿ ਜਦੋਂ ਵੀ ਕਿਸੇ ਵਾਹਨ ਵਿੱਚ ਬੈਠੋ ਤਾਂ ਸਭ ਤੋਂ ਪਹਿਲਾਂ ਆਪਣੇ ਦੋਸਤਾਂ ਜਾਂ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕਰੋ। ਇਸ ਵਿੱਚ ਡਰਾਈਵਰ ਦਾ ਨਾਂ ਅਤੇ ਕਾਰ ਦਾ ਵਿਵਰਣ ਜਿਵੇਂ ਕਿ ਲਾਇਸੈਂਸ ਪਲੇਟ ਅਤੇ ਕਾਰ ਦੀ ਕਿਸਮ ਆਦਿ, ਬਾਰੇ ਦੱਸੋ। ਹਮੇਸ਼ਾ ਪਿਛਲੀ ਸੀਟ ‘ਤੇ ਹੀ ਬੈਠੋ ਅਤੇ ਆਲੇ ਦੁਆਲੇ ਅਤੇ ਰੂਟ ਸਬੰਧੀ ਸੁਚੇਤ ਰਹੋ ਤਾਂ ਕਿ ਤੁਹਾਡੇ ਨਾਲ ਕੋਈ ਗਲਤ ਵਿਵਹਾਰ ਨਾ ਹੋਵੇ ਅਤੇ ਤੁਸੀਂ ਆਪਣੇ ਟਿਕਾਣੇ ‘ਤੇ ਸੁਰੱਖਿਅਤ ਪੁੱਜੋ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …