ਕੈਨੇਡਾ ਦੇ ਵਿਚ ਰਹਿੰਦੇ ਪੰਜਾਬੀ ਮੂਲ ਦੇ ਲੋਕਾਂ ਲਈ ਬੇਹੱਦ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ | ਬੀਤੀ ਰਾਤ ਉਨਟਾਰੀਓ ਦੇ ਹਾਈਵੇ 6 ਨੇੜੇ ਵੈਲਿੰਗਟਨ ਰੋਡ ‘ਤੇ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋਣ ਕਾਰਨ 3 ਪੰਜਾਬੀ ਮੁੰਡਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਇਸ ਭਿਆਨਕ ਹਾਦਸੇ ‘ਚ ਵੈਨ ਵਿਚ ਸਵਾਰ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਮਰਨ ਵਾਲਿਆਂ ਦੀ ਪਛਾਣ ਉਨਟਾਰੀਓ ਦੇ ਵਾਸੀ ਗੁਰਿੰਦਰਪਾਲ ਲਿੱਧੜ ਇਮਾਰ 31 ਸਾਲ, ਸਨੀ ਖੁਰਾਣਾ 24 ਸਾਲ ਅਤੇ ਬੈਰੀ ਟਾਊਨ ਦੇ ਵਾਸੀ ਕਿਰਨਪ੍ਰੀਤ ਸਿੰਘ ਗਿੱਲ ਉਮਰ 22 ਵਜੋਂ ਹੋਈ ਹੈ |
ਇਸ ਹਾਦਸੇ ‘ਚ ਟ੍ਰੇਲਰ ਦਾ ਡਰਾਈਵਰ ਵੀ ਗੰਭੀਰ ਰੂਪ ਨਾਲ ਗੰਭੀਰ ਹੋਇਆ ਹੈ, ਜਿਸ ਨੂੰ ਸਥਾਨਕ ਹਸਪਤਾਲ ਦੇ ਵਿਚ ਦਾਖਿਲ ਕਰਵਾਇਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕੇ ਇਸ ਹਾਦਸੇ ‘ਚ 2 ਪੰਜਾਬੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਜਦਕਿ ਇਕ ਦੀ ਮੌਤ ਹਸਪਤਾਲ ਜਾ ਕੇ ਹੋਈ ਹੈ | ਇਸ ਘਟਨਾ ਨੇ ਮੁੜ ਤੋਂ ਪੰਜਾਬੀ ਭਾਈਚਾਰੇ ਨੂੰ ਹਲਾ ਕੇ ਰੱਖ ਦਿੱਤਾ ਹੈ | ਮਾਰੇ ਗਏ ਨੌਜਵਾਨ ਇਕ ਹੀ ਵੈਨ ‘ਚ ਸਵਾਰ ਸਨ | ਮਾਰੇ ਗਏ ਇਕ ਨੌਜਵਾਨ ਜਿਸ ਦਾ ਨਾਂਅ ਕਿਰਨਪ੍ਰੀਤ ਸਿੰਘ ਸੀ ਉਸ ਦਾ ਪਿਛੋਕੜ ਪੰਜਾਬ ਦੇ ਜ਼ਿਲਾ ਫਰੀਦਕੋਟ ਦੇ ਨਾਲ ਸੀ |
ਇਹ ਤਿੰਨੋ ਹੀ ਨੌਜਵਾਨ ਕੈਨੇਡਾ ‘ਚ ਕੁਝ ਸਾਲ ਪਹਿਲਾ ਪੜ੍ਹਨ ਲਈ ਆਏ ਸਨ | ਇਸ ਹਾਦਸੇ ਦੌਰਾਨ ਹੋਈ ਇਹਨਾਂ ਤਿੰਨ ਪੰਜਾਬੀਆਂ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਦੇਖਿਆ ਜਾਵੇ ਤਾਂ ਪੰਜਾਬ ਤੋਂ ਬਚੇ ਇਸ ਦੇਸ਼ ‘ਚ ਆਪਣੇ ਸਪਨੇ ਪੂਰੇ ਕਰਨ ਲਈ ਆਉਂਦੇ ਹਨ ਪਰ ਅਗਰ ਇਥੇ ਆਉਣਾ ਹੀ ਕਿਸੇ ਲਈ ਮੌਤ ਦਾ ਫੰਦਾ ਬਣ ਜਾਵੇ ਤਾਂ ਇਸ ਨੂੰ ਤੁਸੀਂ ਕੀ ਕਹੋਗੇ | ਪਰਿਵਾਰ ਵਲੋਂ ਕਿਰਨਪ੍ਰੀਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਗਈਆਂ ਨੇ | ਪਰਿਵਾਰਾਂ ਵਲੋਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ | ਇਥੇ ਇਹ ਵੀ ਦਸ ਦਈਏ ਕੇ ਕਿਰਨਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਖ਼ਬਰ ਨੇ ਉਸ ਦੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ |