Breaking News
Home / ਕੈਨੇਡਾ / ਸੀਨੀਅਰਜ਼ ਵਲੋਂ ਬੱਫਰਜ਼ ਪਾਰਕ ਤੇ ਬੀਚ ਦਾ ਟੂਰ

ਸੀਨੀਅਰਜ਼ ਵਲੋਂ ਬੱਫਰਜ਼ ਪਾਰਕ ਤੇ ਬੀਚ ਦਾ ਟੂਰ

ਬੀਚ ‘ਤੇ ਸੈਰ ਕਰਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ
ਬਰੈਂਪਟਨ/ਹਰਜੀਤ ਬੇਦੀ : ਕੋਵਿਡ ਨਿਯਮਾਂ ਵਿੱਚ ਕੁੱਝ ਢਿੱਲ ਮਿਲਣ ਕਾਰਣ ਪਿਛਲੇ ਦਿਨੀਂ ਬਰੈਂਪਟਨ ਦੀਆਂ ਵੱਖ-ਵੱਖ ਕਲੱਬਾਂ ਦੇ ਸਰਗਰਮ ਸੀਨੀਅਰਾਂ ਨੇ ਪਰਮਜੀਤ ਬੜਿੰਗ ਸਾਬਕਾ ਪਰਧਾਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਦੀ ਅਗਵਾਈ ਵਿੱਚ ਬੱਫਰਜ਼ ਪਾਰਕ ਅਤੇ ਬੀਚ ਸਕਾਰਬਰੋਅ ਦਾ ਟੂਰ ਲਾਇਆ। ਟੂਰ ਦੇ ਪ੍ਰਬੰਧ ਵਿੱਚ ਅਮਰਜੀਤ ਸਿੰਘ ਵਾਈਸ ਪਰੈਜੀਡੈਂਟ ਰੈੱਡ ਵਿੱਲੋ ਕਲੱਬ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਵੇਰੇ 9:30 ਦੇ ਕਰੀਬ ਰੈੱਡ ਵਿੱਲੋ ਪਾਰਕ ਵਿੱਚੋਂ 22 ਦੇ ਕਰੀਬ ਸੀਨੀਅਰਜ ਸ਼ਿਵਦੇਵ ਸਿੰਘ ਰਾਹੀਂ ਲਾਏ ਜੈਕਾਰੇ ਨਾਲ ਬੱਸ ਰਾਹੀਂ ਟੂਰ ਵਾਲੀ ਥਾਂ ਲਈ ਰਵਾਨਾ ਹੋ ਗਏ।
ਤਕਰੀਬਨ ਇੱਕ ਘੰਟੇ ਵਿੱਚ ਬੀਚ ‘ਤੇ ਪਹੁੰਚ ਗਏ। ਖੁੱਲ੍ਹ ਮਿਲਣ ਕਾਰਣ ਕਾਫੀ ਗਿਣਤੀ ਵਿੱਚ ਵੱਖ-ਵੱਖ ਵਰਗਾਂ ਤੇ ਉਮਰ ਦੇ ਲੋਕ ਬੀਚ ‘ਤੇ ਪਹੁੰਚੇ ਹੋਏ ਸਨ ਅਤੇ ਹੋਰ ਪਹੁੰਚ ਰਹੇ ਸਨ। ਇਸ ਟੂਰ ਗਰੁੱਪ ਦੇ ਮੈਂਬਰਾਂ ਨੇ ਕਾਫੀ ਸਮਾਂ ਬੀਚ ‘ਤੇ ਸੈਰ ਕਰ ਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ। ਲੰਬੇ ਸਮੇਂ ਬਾਅਦ ਘਰੋਂ ਨਿਕਲਣ ਕਾਰਨ ਸਾਰੇ ਬਹੁਤ ਪ੍ਰਸੰਨ ਸਨ। ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਬੀਚ ਤੇ ਮਲਟੀਕਲਚਰਲ ਕੈਨੇਡਾ ਦਾ ਦ੍ਰਿਸ਼ ਸਾਫ ਦਿਖਾਈ ਦੇ ਰਿਹਾ ਸੀ।
ਬੀਚ ‘ਤੇ ਸੈਰ ਤੋਂ ਬਾਅਦ 3:30 ‘ਤੇ ਪਾਰਕ ਵਿੱਚ ਇਕੱਠੇ ਹੋ ਕੇ ਖਾਣ ਪੀਣ ਕੀਤਾ ਗਿਆ ਜਿਸ ਦਾ ਪ੍ਰਬੰਧ ਪਰਮਜੀਤ ਬੜਿੰਗ ਨੇ ਨਿਜੀ ਤੌਰ ‘ਤੇ ਕੀਤਾ ਸੀ। ਇੱਥੇ ਸਟੇਜ ਲਾਈ ਗਈ। ਸਟੇਜ ਦਾ ਸੰਚਾਲਨ ਪ੍ਰੀਤਮ ਸਿੰਘ ਸਰਾਂ ਪ੍ਰਧਾਨ ਜੇਮਜ਼ਪੌਟਰ ਕਲੱਬ ਅਤੇ ਦੇਵ ਸੂਦ ਐਗਜੈਕਟਿਵ ਕਮੇਟੀ ਮੈਂਬਰ ਸੀਨੀਅਰਜ਼ ਐਸੋਸੀਏਸ਼ਨ ਨੇ ਕੀਤਾ। ਇਸ ਸਮੇਂ ਸਾਰੇ ਮੈਂਬਰਾਂ ਨੇ ਆਪਣੀ ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ਰਬੇ ਸਾਂਝੇ ਕੀਤੇ।
ਇਹਨਾਂ ਵਿੱਚ ਬਲਵਿੰਦਰ ਬਰਾੜ ਐਗਜੈਕਟਿਵ ਕਮੇਟੀ ਮੈਂਬਰ ਐਸੋਸੀਏਸ਼ਨ, ਮਾਸਟਰ ਕੁਲਵੰਤ ਸਿੰਘ, ਬਲਦੇਵ ਸਿੰਘ ਲਾਲੀ ਸਾਬਕਾ ਬੀ ਡੀ ਓ, ਗੁਰਨਾਮ ਸਿੰਘ ਗਰਚਾ, ਗੁਰਚਰਨ ਸਿੰਘ ਕੰਗ ਸਾਬਕਾ ਸਰਪੰਚ, ਸੁਖਦੇਵ ਸਿੰਘ, ਗੁਰਬਖਸ਼ ਗਿੱਲ, ਸਫਲ ਕਿਸਾਨ ਭੋਲਾ ਸਿੰਘ ਸੰਘੇੜਾ, ਜਰਨੈਲ ਸਿੰਘ, ਨਾਜਰ ਸਿੰਘ ਬੈਨੀਪਾਲ, ਸੁਖਦੇਵ ਸਿੰਘ ਪਰਧਾਨ ਪਾਨਾਹਿੱਲ ਕਲੱਬ, ਜਗਦੇਵ ਰਾਣਾ, ਦਰਸ਼ਨ ਸਰੋਆ ਅਤੇ ਮਨੋਹਰ ਲਾਂਬੜਾ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਾਰੀ ਗੱਲਬਾਤ ਦਾ ਤੱਤਸਾਰ ਸੀ ਕਿ ਬਜੁਰਗਾਂ ਨੂੰ ਆਪਣੇ ਬੱਚਿਆਂ ਦੀ ਸਹੀ ਤਰੀਕੇ ਨਾਲ ਮੱਦਦ ਕਰਨੀ ਚਾਹੀਦੀ ਹੈ। ਪਰ ਉਹਨਾਂ ਲਈ ਜ਼ਰੂਰੀ ਹੈ ਕਿ ਆਪਣੀ ਜ਼ਿੰਦਗੀ ਚੰਗੇ ਢੰਗ ਨਾਲ ਬਿਤਾਉਣ ਲਈ ਆਪਣੇ ਹੱਥ ਵਿੱਚ ਲੋੜ ਜੋਗਾ ਜ਼ਰੂਰ ਰੱਖਣਾ ਚਾਹੀਦਾ ਹੈ।
ਗੱਲਬਾਤ ਦੇ ਦੌਰ ਦੇ ਅੰਤ ‘ਤੇ ਪਰਮਜੀਤ ਨੇ ਸਟੇਜ ਸਮਾਗਮ ਨੂੰ ਸਮੇਟਦੇ ਹੋਏ ਕਿਹਾ ਕਿ ਸਾਨੂੰ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਰ ਪੱਖੋਂ ਮਦਦ ਕਰਨੀ ਚਾਹੀਦੀ ਹੈ। ਉਸ ਨੇ ਕਿਹਾ ਕਿ ਕਈ ਲੋਕ ਕਿਸਾਨ ਸੰਘਰਸ਼ ਬਾਰੇ ਪੁਛਦੇ ਤਾਂ ਰਹਿੰਦੇ ਹਨ ਪਰ ਮੱਦਦ ਕਰਨ ਤੋਂ ਸੰਕੋਚ ਕਰ ਜਾਂਦੇ ਹਨ। ਰੈੱਡ ਵਿੱਲੋ ਕਲੱਬ ਦੇ ਟੂਰ ਵਿੱਚ ਆਏ ਮੈਂਬਰਾਂ ਨੂੰ ਵੀ ਮੈਂਬਰਸ਼ਿੱਪ ਵਧਾਉਣ ਦੀ ਸਲਾਹ ਦਿੱਤੀ। ਸਾਮ 6:00ਕੁ ਵਜੇ ਘਰਾਂ ਨੂੰ ਚਾਲੇ ਪਾ ਦਿੱਤੇ ਅਤੇ ਰਸਤੇ ਵਿੱਚ ਆਪਣੀਆਂ ਨਿਜੀ ਗੱਲਾਂ ਬਾਤਾਂ ਕਰਦੇ ਹੋਏ ਟੁ੍ਰਰ ਦੀਆਂ ਸੁਹਾਵਣੀਆਂ ਯਾਦਾਂ ਲੈ ਕੇ ਘਰਾਂ ਨੂੰ ਪਰਤ ਗਏ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …