Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਕਹਾਣੀ ਵਿਧਾ ਨੂੰ ਸਮਰਪਿਤ ਰਹੀ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਕਹਾਣੀ ਵਿਧਾ ਨੂੰ ਸਮਰਪਿਤ ਰਹੀ

19ਵਾਂ ਸਲਾਨਾ ਸਮਾਗਮ 18 ਅਗਸਤ ਦਿਨ ਸ਼ਨੀਵਾਰ ਨੂੰ ਹੋਵੇਗਾ
ਕੈਲੀਗਰੀ/ਬਿਊਰੋ ਨਿਊਜ਼
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਸੁਰੂ ਕਰਦਿਆਂ ਸਭਾ ਦੇ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ, ਕਹਾਣੀਕਾਰ ਦਵਿੰਦਰ ਮਲਹਾਂਸ ઠਤੇ ਨਾਵਲਕਾਰ- ਕਹਾਣੀਕਾਰ ਗੁਰਚਰਨ ਕੌਰ ਥਿੰਦ ਨੂੰ ਸੱਦਾ ਦਿੱਤਾ।
ਸ਼ੋਕ ਸਮਾਚਾਰ ਸਾਂਝੇ ਕਰਦਿਆਂ ਰਣਜੀਤ ਸਿੰਘ ਬਹੁਤ ਭਾਵੁਕ ਹੋਏ ਕਿਉਂ ਕਿ ਦੁਖਦਾਈ ਖਬਰਾਂ ਵਿੱਚ ਨਾਟਕ ਮੰਚ ਦੇ ਬਾਬਾ ਬੋਹੜ ਅਜਮੇਰ ਔਲਖ ਦੀ ਬੇਟੀ ਸੁਹਜਦੀਪ ਔਲਖ ਬਰਾੜ, ਸੂਫੀ ਗਾਇਕ ਪਿਆਰੇ ਲਾਲ ਵਡਾਲੀ, ਸਭਾ ਦੇ ਮੀਤ ਪ੍ਰਧਾਨ ਗੁਰਬਚਨ ਬਰਾੜ ਦੇ ਮਾਤਾ ਸਰਦਾਰਨੀ ਕਰਤਾਰ ਕੌਰ ਬਰਾੜ, ਹਮਬੋਲਟ ਬਰੌਨਕੌਜ ਜੂਨੀਅਰ ਆਈਸ ਹਾਕੀ ਦੇ 16 ਖਿਡਾਰੀਆਂ ਦੀ ਮੌਤ, ਹਿਮਾਚਲ ਵਿੱਚ ਸਕੂਲ ਬੱਸ ਹਾਦਸੇ ਵਿੱਚ 27 ਬੱਚਿਆਂ ਤੇ ਅਧਿਆਪਕ -ਡਰਾਈਵਰ ਦੀ ਮੌਤ ਅਤੇ ਅੱਠ ਸਾਲ ਦੀ ਬੱਚੀ ਅਸਿਫਾ ਦੀ ਅੰਤਾਂ ਦੀ ਦੁਖਦਾਈ ਮੌਤ ਉੱਤੇ ਡਾਢੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਤਰਲੋਚਨ ਸੈਂਭੀ ਨੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦਿਆਂ ਮਹਿੰਦਰ ਸੂਮਲ ਦੀ ਲਿਖੀ ਭਗਤ ਸਿੰਘ ਦੀ ਘੋੜੀ ‘ਮੇਰਾ ਵੀਰ ਭਗਤ ਸਿੰਘ ਖਾਤਰ ਦੇਸ਼ ਦੀ’ ਆਪਣੀ ਬੁਲੰਦ ਅਵਾਜ਼ ਵਿੱਚ ਸੁਣਾਈ। ਸਰੂਪ ਸਿੰਘ ਮੰਡੇਰ ਨੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਧਾਰਮਿਕ ਗੀਤ ‘ਦਾਨੀ ਸਿਰ ਦੇ ਪੰਜ ਪਿਆਰੇ’ ਤੇ ‘ਖਾਲਸਾ ਰਹਿਤ’ ਸਾਂਝੇ ਕੀਤੇ। ਇਸੇ ਲੜੀ ਵਿੱਚ ਖਜਾਨਚੀ ਮੰਗਲ ਚੱਠਾ ਨੇ ਬਾਬਾ ਬੁੱਲੇ ਸ਼ਾਹ ਦਾ ਕਲਾਮ ਤੇ ਲਖਵਿੰਦਰ ਜੌਹਲ ਨੇ ਜਗਦੀਸ਼ ਕੌਰ ਦੀ ਰਚਨਾ ‘ਪੰਥ ਸਜਾਇਆ ਹੈ’ ਸੁਣਾਈ।
ਪਰਮਿੰਦਰ ਰਮਨ ਨੇ ਖੂਬਸੂਰਤ ਗਜ਼ਲ, ਹਰਨੇਕ ਬੱਧਣੀ ਨੇ ਵਧੀਆ ਸੁਨੇਹਾ ਦਿੰਦੀ ਨਜ਼ਮ ‘ਮੇਰੀ ਕਵਿਤਾ ਮੈਨੂੰ ਕਹਿੰਦੀ ਹੈ’, ਜੋਰਾਵਰ ਬਾਂਸਲ ਨੇ ‘ਦਸਵੰਧ’ ਤੇ ਜੋਗਿੰਦਰ ਸਿੰਘ ਸੰਘਾ ਨੇ ਨਸ਼ਿਆਂ ਉਪਰ ਨਿਸ਼ਾਨਾ ਕਸਦੀ ਕਹਾਣੀ ਸੁਣਾਈ। ਹਰੀਪਾਲ ਨੇ ਅਸਿਫਾ ਬਾਰੇ ਕਈ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ ઠਲੇਖ ਪੜ੍ਹਿਆ ਜੋ ਇੰਨੇ ਦੁੱਖ ਭਰੇ ਸ਼ਬਦਾ ਵਿੱਚ ਸੀ ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਫਿਰ ਰਣਜੀਤ ਸਿੰਘ ਨੇ ਕੁਝ ઠਹੋਰ ਖਬਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ઠਵਿੱਚ 16 ਸਾਲ ਤੇ 9 ਸਾਲ ਦੀ ਬੱਚੀ ਨਾਲ ਵੀ ਇਸੇ ਤਰ੍ਹਾਂ ਦੇ ਸ਼ਰਮਨਾਕ ਕਾਰੇ ਕੀਤੇ ਗਏ ਤੇ ਉਹਨਾਂ ਇੱਕ ਨਜ਼ਮ ਵੀ ਸਾਂਝੀ ਕੀਤੀ।
ਗੁਰਚਰਨ ਕੌਰ ਥਿੰਦ ਨੇ ਆਪਣੀ ਪੰਜਾਬ ਫੇਰੀ ਬਾਰੇ ਬਹੁਤ ਜਾਣਕਾਰੀ ਭਰਪੂਰ ਤਜਰਬੇ ਸਾਂਝੇ ਕੀਤੇ ਜਿਨ੍ਹਾਂ ਵਿੱਚ ਉਹਨਾਂ ਦੇ ਨਾਵਲ ‘ਜਗਦੇ ਬੁਝਦੇ ਜੁਗਨੂੰ’ ਉੱਤੇ ਗੋਸ਼ਟੀ ਤੇ ਗੁਰੂ ਅੰਗਦ ਦੇਵ ਕਾਲਜ ਵਿੱਚ ਕੈਨੇਡਾ ਦੀ ਜ਼ਿੰਦਗੀ ਉੱਤੇ ਵਿਚਾਰ ਚਰਚਾ ਹੋਈ ਸ਼ਾਮਲ ਹੈ। ਦਵਿੰਦਰ ਮਲਹਾਂਸ ਨੇ ਕਹਾਣੀਕਾਰ ਜਤਿੰਦਰ ਹਾਂਸ ਬਾਰੇ ਦਿਲਚਸਪ ઠਸ਼ਬਦ ਚਿੱਤਰ ਪੜ੍ਹਿਆ। ਜਿਸ ਵਿੱਚ ਉਹਨਾਂ ਦੀਆਂ ਲਿਖਤਾਂ, ਸੁਭਾਅ ਤੇ ਤਜਰਬਿਆਂ ਦਾ ਜ਼ਿਕਰ ਸੀ। ਰਚਨਾਵਾਂ ਦੇ ਅਗਲੇ ਦੌਰ ਵਿੱਚ ਮਨਮੋਹਨ ਸਿੰਘ ਬਾਠ ਨੇ ਗੀਤ ‘ਜੀਅ ਕਰਦਾ ਇਸ ਦੁਨੀਆਂ ਨੂੰ’, ਹਰਕੀਰਤ ਧਾਲੀਵਾਲ ‘ਮੈਂ ਸ਼ਇਰ ਨਹੀਂ’ ਕਵਿਤਾ ਸਰਬਜੀਤ ਉੱਪਲ ਨੇ ‘ਟੱਪੇ’ ਤੇ ਤਰਲੋਕ ਚੁੰਘ ਨੇ ਹੱਸੇ ਭਰਪੂਰ ਚੁਟਕਲਿਆਂ ਨਾਲ ਹਾਜ਼ਰੀ ਲਵਾਈ।
ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਪਿਛਲੇ ਮਹੀਨੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ ਤੇ ਇਸ ਸਾਲ 19ਵੇਂ ਸਲਾਨਾ ਸਮਾਗਮ ਜੋ 18 ਅਗਸਤ ਦਿਨ ਸ਼ਨੀਵਾਰ ਵਾਈਟਹੌਰਨ ਕਮਿਊਨਟੀ ਹਾਲ ਵਿੱਚ 1-4 ਵਜੇ ਤੱਕ ਹੋ ਰਿਹਾ ਹੈ ਉਥੇ ਪਹੁੰਚਣ ਲਈ ਸਭ ਨੂੰ ਅਪੀਲ ਕੀਤੀ।ਹੋਰ ਸੂਚਨਾਵਾਂ ਵਿੱਚ 21 ਤੇ 22 ਅਪ੍ਰੈਲ ਨੂੰ ਮਾਸਟਰ ਭਜਨ ਗਿੱਲ ਵਲੋਂ ਕਿਤਾਬਾਂ ਦਾ ਸਟਾਲ ਲਗਾਇਆ ਜਾਏਗਾ । 28 ਅਪ੍ਰੈਲ ਨੂੰ ਪੰਜਾਬੀ ਲਿਖਾਰੀ ਸਭਾ, ਪ੍ਰੌਗਰੈਸਿਵ ਕਲਚਰ ਐਸੋਸੀਏਸ਼ਨ ਤੇ ਸਿੱਖ ਵਿਰਸਾ ਵਲੋਂ ਸਿੱਖ ਵਿਰਸਾ ਦੇ ਬੈਨਰ ਹੇਠ ਇੰਡੀਅਨ ਐਕਸ ਸਰਵਸਿਸ ਦੇ ਹਾਲ ਵਿੱਚ ਦੋ ਵਜੇ ਬੂਟਾ ਸਿੰਘ ਨਵਾਂਸ਼ਹਿਰ ਅਤੇ ਤੀਸਰਾ ਸੀਤਲਵਾੜ ਦੇ ਲੈਕਚਰ ਕਰਵਾਏ ਜਾ ਰਹੇ ਹਨ ਅਤੇ ‘ਸੰਵਿਧਾਨ ਦੀ ਜਾਂਬਾਜ਼ ਮੁਹਾਫਿਜ਼’ ਅਤੇ ਹਰੀਪਾਲ ਦੀ ਕਿਤਾਬ ‘ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ’ ਰਿਲੀਜ਼ ઠਕੀਤੀਆਂ ਜਾਣਗੀਆਂ। ਇਸ ਮੌਕੇ ਬਲਬੀਰ ਗੋਰਾ, ਸੁਖਪਾਲ ਪਰਮਾਰ, ਨਛੱਤਰ ਪੂਰਬਾ, ਗੁਰਲਾਲ ਸਿੰਘ ਰੂਪਾਲੋ, ਜਤਿੰਦਰ ਕੌਰ ਰੂਪਾਲੋ, ਗੁਰਪਾਲ ਰੂਪਾਲੋ, ਗੁਰਿੰਦਰਪਾਲ ਬਰਾੜ, ਗੁਰਬਚਨ ਬਰਾੜ, ਮਹਿੰਦਰਪਾਲ ਸਿੰਘ ਪਾਲ ਹਾਜ਼ਰ ਸਨ।
ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ 20 ਮਈ ਨੂੰ ਹੋਣ ਵਾਲੀ ਮੀਟਿੰਗ ਉੱਤੇ ਆਉਣ ਦੀ ਤਾਗੀਦ ਕੀਤੀ।ઠ
ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 4036803212 ਅਤੇ ਸਕੱਤਰ ਰਣਜੀਤ ਸਿੰਘ ਨੂੰ 4037146848 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …