ਬਰੈਂਪਟਨ : ਇੱਥੇ 22 ਅਕਤੂਬਰ ਨੂੰ ਹੋ ਰਹੀਆਂ ਮਿਊਂਸਿਪਿਲ ਚੋਣਾਂ ਵਿੱਚ ਵੋਟਰ ਆਪਣੇ ਵਾਰਡ ਵਿੱਚ ਕਿਧਰੇ ਵੀ ਵੋਟ ਪਾ ਸਕਣਗੇ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਸਮੁੱਚੇ ਬਰੈਂਪਟਨ ਵਿੱਚ 147 ਸਥਾਨਾਂ ‘ਤੇ ਨਿਵਾਸੀਆਂ ਦੇ ਆਸ ਪਾਸ ਵੋਟਿੰਗ ਬੂਥ ਬਣਾਏ ਗਏ ਹਨ ਜਿੱਥੇ ਉਹ ਕਿਸੇ ਵੀ ਬੂਥ ‘ਤੇ ਜਾ ਕੇ ਆਸਾਨੀ ਨਾਲ ਵੋਟ ਪਾ ਸਕਣਗੇ।
ਉਨਾਂ ਦੱਸਿਆ ਕਿ ਸਿਟੀ ਵੈੱਬਸਾਈਟ www.brampton.ca/bramptonvotes ‘ਤੇ ਜਾਂ ਇੰਟਰਐਕਟਿਵ ਮੈਪ ‘ਤੇ ਆਪਣੇ ਵਾਰਡ ਦੇ ਚੋਣ ਬੂਥਾਂ ਦੇ ਸਥਾਨ ਦੇਖੇ ਜਾ ਸਕਦੇ ਹਨ। ਉਨਾਂ ਅਪੀਲ ਕੀਤੀ ਕਿ ਯੋਗ ਵੋਟਰ ਇਸ ਦੌਰਾਨ ਯੋਗ ਪਛਾਣ ਪੱਤਰ ਅਤੇ ਈਮੇਲ ਰਾਹੀਂ ਪ੍ਰਾਪਤ ਹੋਏ ਵੋਟਰ ਨੋਟਿਸ ਨੂੰ ਆਪਣੇ ਕੋਲ ਜ਼ਰੂਰ ਰੱਖਣ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …