ਬਰੈਂਪਟਨ : ਪੁਲਿਸ ਅਧਿਕਾਰੀਆਂ ਨੇ ਕਾਫੀ ਦੇਰ ਤੱਕ ਪਿੱਛਾ ਕਰਕੇ ਇਕ ਚੋਰੀ ਦਾ ਟਰੱਕ ਅਤੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ। ਪੀਲ ਰੀਜ਼ਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਚੋਰੀ ਹੋਏ ਟਰੱਕ ਦੇ ਮਾਮਲੇ ਦੀ ਜਾਂਚ ਦੌਰਾਨ ਉਸ ਪਿਕ ਅਪ ਟਰੱਕ ਨੂੰ ਗਲਾਈਡਨ ਏਰੀਏ ਵਿਚ ਪਾਰਕ ਕੀਤਾ ਹੋਇਆ ਦੇਖਿਆ। ਉਸ ਤੋਂ ਪਹਿਲਾਂ ਪਿਕ ਅਪ ਨੂੰ ਪੁਲਿਸ ਨੇ ਪਹਿਲਾਂ ਵੀ ਸੜਕ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਪੁਲਿਸ ਨੂੰ ਝਕਾਨੀ ਦੇ ਕੇ ਭੱਜਣ ਵਿਚ ਸਫਲ ਰਹੇ। ਫਿਰ ਵੀ ਪੁਲਿਸ ਨੇ ਚੋਰਾਂ ਨੂੰ ਕਾਬੂ ਕਰ ਹੀ ਲਿਆ। ਇਸ ਦੌਰਾਨ ਉਨ੍ਹਾਂ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ। ਪੁਲਿਸ ਨੇ ਮਾਮਲੇ ਵਿਚ 33 ਸਾਲ ਦੇ ਮਨਦੀਪ ਪੰਨੂ ਅਤੇ 38 ਸਾਲ ਦੇ ਹਰਪ੍ਰੀਤ ਸਿੰਘ ਨੂੰ ਫੜਿਆ ਹੈ। ਦੋਵੇਂ ਬਰੈਂਪਟਨ ਨਿਵਾਸੀ ਹਨ। ਪੁਲਿਸ ਨੇ ਉਨ੍ਹਾਂ ‘ਤੇ ਚੋਰੀ ਕਰਨ, ਚੋਰੀ ਦਾ ਮਾਲ ਆਪਣੇ ਕਬਜ਼ੇ ਵਿਚ ਕਰਨ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਆਰੋਪ ਤੈਅ ਕੀਤੇ ਗਏ ਹਨ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …