ਟੋਰਾਂਟੋ : ਰੈਕਸਡੇਲ ਗੁਰੂਘਰ ਵਲੋਂ ਦਿਨ ਮੰਗਲਵਾਰ ਅਕਤੂਬਰ 15, 2019 ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ ਅਤੇ ਸਾਰਾ ਦਿਨ ਦੀਵਾਨ ਸੱਜਣਗੇ। ਗੁਰੂ ਕਾ ਲੰਗਰ ਵੀ ਅਟੁੱਟ ਵਰਤੇਗਾ।
ਦਿਨ ਸਨੀਵਾਰ ਅਤੇ ਐਤਵਾਰ ਮਿਤੀ ਅਕਤੂਬਰ 12 ਤੇ 13, 2019 ਨੂੰ ਰੈਕਸਡੇਲ ਗੁਰੂਘਰ ਵਲੋਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਜਾਵੇਗਾ। ਇਹ ਪ੍ਰਭਾਤ ਫੇਰੀ ਸਵੇਰੇ 6.30 ਵਜੇ ਤੋਂ ਸ਼ੁਰੂ ਹੋ ਕੇ ਵੇਸਮ ਮੋਰ ਰੋਡ ਤੋਂ ਹੁੰਦੀ ਹੋਈ, ਫਿੰਚ ਤੋਂ ਹਾਈਵੇ 27 ਤੋਂ ਕੈਰੀਅਰ ਡ੍ਰਾਈਵ ਹੁੰਦੀ ਹੋਈ ਵਾਪਸ ਰੈਕਸਡੇਲ ਗੁਰੂ ਘਰ ਆ ਕੇ ਸੰਪਨ ਹੋਵੇਗੀ।
ਰੈਕਸਡੇਲ ਗੁਰੂਘਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 15 ਅਕਤੂਬਰ ਨੂੰ ਮਨਾਇਆ ਜਾਵੇਗਾ
RELATED ARTICLES

