ਬਰੈਂਪਟਨ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਸੂਚਨਾ ਦਿੰਦੇ ਹਨ, ਕਿ ਮਿਤੀ 17 ਐਪਰੈਲ 2016 ਦਿਨ ਐਤਵਾਰ ਬਾਅਦ ਦੁਪਹਿਰ 2 ਵਜੇ ਗੁਰਦੁਆਰਾ ਜੋਤ ਪਰਕਾਸ਼ ਬਰੈਂਪਟਨ ਵਿਖੇ ਬੱਚਿਆਂ ਅਤੇ ਮਾਪਿਆਂ ਲਈ ਵਿਸੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਬੱਚਿਆਂ ਨੂੰ ਖਾਲਸਾ ਸਾਜਨਾ ਦਿਵਸ ਬਾਰੇ, ਸਫਲ ਜੀਵਨ ਅਤੇ ਸਮਾਜਿਕ ਕੁਰੀਤੀਆਂ ਬਾਰੇ ਦਸਿਆ ਗਿਆ। ਸਾਰੇ ਬਚਿਆਂ ਅਤੇ ਮਾਪਿਆਂ ਨੂੰ ਵਿਸਾਖੀ ਬਾਰੇ ਕਿਤਾਬਾਂ ਦਿਤੀਆਂ ਗਈਆਂ। ਦਸਤਾਰ ਸਜਾਉਣ ਵਾਲੇ ਬੱਚਿਆਂ ਅਤੇ ਸਕੂਲ ਸਟਾਫ ਨੂੰ ਵਿਸੇਸ਼ ਸਨਮਾਨ ਚਿੰਨ ਦਿਤੇ ਗਏ। ਇਸ ਮੌਕੇ ਤੇ ਸੁਸਾਇਟੀ ਦੇ ਸੇਵਾਦਾਰ ਅਮਰਜੀਤ ਸਿੰਘ, ਪ੍ਰਬੰਧਕ ਇਕਬਾਲ ਸਿੰਘ, ਸਕੂਲ ਸਟਾਫ ਬੀਬੀ ਰਣਜੀਤ ਕੌਰ, ਗੁਰਚਰਨ ਕੌਰ, ਇੰਦਰਜੀਤ ਕੌਰ, ਹਰਪਾਲ ਕੌਰ ਅਤੇ ਨਵਦੀਪ ਕੌਰ ਹਾਜ਼ਰ ਸਨ। ਬੱਚਿਆਂ, ਸਕੂਲ ਸਟਾਫ ਅਤੇ ਸਿੱਖ ਸੰਗਤਾਂ ਵਲੋਂ ਇਸ ਕਾਰਜ ਦੀ ਬਹੁਤ ਪ੍ਰਸੰਸਾ ਕੀਤੀ ਗਈ । ਅਜੇਹੇ ਪ੍ਰੋਗਰਾਮ ਦੁਬਾਰਾ ਅਯੋਜਿਤ ਕਰਨ ਨੂੰ ਕਿਹਾ ਗਿਆ।
ਖਾਲਸਾ ਸਾਜਨਾ ਦਿਵਸ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ
RELATED ARTICLES