4.3 C
Toronto
Wednesday, October 29, 2025
spot_img
Homeਕੈਨੇਡਾਮਾਊਨਟੈਨਐਸ਼ ਕਲੱਬ ਵਲੋਂ ਬਹੁ-ਮੁਖੀ ਪ੍ਰੋਗਰਾਮ

ਮਾਊਨਟੈਨਐਸ਼ ਕਲੱਬ ਵਲੋਂ ਬਹੁ-ਮੁਖੀ ਪ੍ਰੋਗਰਾਮ

ਬਰੈਂਪਟਨ/ ਹਰਜੀਤ ਬੇਦੀ : ਪਿਛਲੇ ਦਿਨੀਂ ਮਾਊਨਟੈਨਐਸ਼ ਕਲੱਬ ਬਰੈਂਪਟਨ ਵਲੋਂ ਬੰਦੀ ਛੋੜ ਦਿਵਸ, ਦੀਵਾਲੀ, ਹੈਲੋਵਿਨ, ਇੰਡੀਆ ਜਾ ਰਹੇ ਕਲੱਬ ਮੈਂਬਰਾਂ ਨੂੰ ਵਿਦਾਇਗੀ, ਅਕਤੂਬਰ ਮਹੀਨੇ ਜਨਮੇ ਕਲੱਬ ਮੈਂਬਰਾਂ ਦਾ ਜਨਮ ਦਿਨ ਅਤੇ ਕਲੱਬ ਦੀ ਜਨਰਲ ਬਾਡੀ ਮੀਟਿੰਗ ਆਦਿ ਦਾ ਬਹੁਮੁਖੀ ਪਰੋਗਰਾਮ ਕੀਤਾ ਗਿਆ।
ਕਲੱਬ ਦੀ ਲੇਡੀਜ ਵਿੰਗ ਦੀ ਪ੍ਰਧਾਨ ਚਰਨਜੀਤ ਢਿੱਲੋਂ ਵਲੋਂ ਭੇਜੀ ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਵਿੱਚ ਪ੍ਰੋ: ਰਾਮ ਸਿੰਘ ਅਤੇ ਹੋਰ ਬੁਲਾਰਿਆਂ ਨੇ ਬੰਦੀ ਛੋੜ ਦਿਵਸ, ਦੀਵਾਲੀ ਅਤੇ ਹੈਲੋਵਿਨ ਦੀ ਇਤਿਹਾਸਕ ਅਤੇ ਸਮਾਜਿਕ ਮਹੱਤਤਾ ਬਾਰੇ ਵਿਸਥਾਰਪੂਰਬਕ ਵਰਣਨ ਕੀਤਾ। ਇਸ ਪ੍ਰੋਗਰਾਮ ਵਿੱਚ ਅਕਤੂਬਰ ਮਹੀਨੇ ਵਿੱਚ ਪੈਦਾ ਹੋਏ 16 ਕਲੱਬ ਮੈਂਬਰਾਂ ਦਾ ਜਨਮ ਦਿਨ ਮਨਾਇਆ ਗਿਆ ਅਤੇ ਉਹਨਾਂ ਦੀ ਲੰਬੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਜਨਰਲ ਬਾਡੀ ਦੀ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਕੈਸ਼ੀਅਰ ਸੁਰਜੀਤ ਸਿੰਘ ਗਿੱਲ ਨੇ ਕਲੱਬ ਦੇ ਆਮਦਨ-ਖਰਚ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਹਾਉਸ ਵਲੋਂ ਸਰਬਸੰਤੀ ਨਾਲ ਪਾਸ ਕਰ ਦਿੱਤਾ ਗਿਆ। ਇਸੇ ਦੌਰਾਨ ਇੰਡੀਆ ਜਾ ਰਹੇ ਕਲੱਬ ਮੈਂਬਰਾਂ ਨੂੰ ਸੁਖਮਈ ਯਾਤਰਾ ਅਤੇ ਉਹਨਾਂ ਦੇ ਰਾਜ਼ੀ ਖੁਸ਼ੀ ਵਾਪਸ ਪਰਤਣ ਲਈ ਸ਼ੁਭ ਇਛਾਵਾਂ ਭੇਂਟ ਕੀਤੀਆਂ ਗਈਆਂ। ਸਟੇਜ ਸੈਕਟਰੀ ਧਰਮਪਾਲ ਸਿੰਘ ਸ਼ੇਰਗਿੱਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ। ਕਲੱਬ ਵਲੋਂ ਆਏ ਮੈਂਬਰਾਂ ਲਈ ਚਾਹ-ਪਾਣੀ, ਮਿਠਾਈ ਅਤੇ ਸਨੈਕਸ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਕਲੱਬ ਦੇ ਪ੍ਰਧਾਨ ਬਖਸ਼ੀਸ਼ ਸਿੰਘ ਗਿੱਲ ਨੇ ਸਾਰਿਆਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਅਤੇ ਸਾਥ ਦੇਣ ਲਈ ਧੰਨਵਾਦ ਕੀਤਾ।

RELATED ARTICLES

ਗ਼ਜ਼ਲ

POPULAR POSTS