ਮਾਲਟਨ/ ਹਰਜੀਤ ਬੇਦੀ
ਪਿਛਲੇ ਸਾਲਾਂ ਦੀ ਤਰ੍ਹਾਂ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ 13ਵੇਂ ਪੰਜਾਬੀ ਲੇਖ ਮੁਕਾਬਲੇ ਲੰਘੇ ਦਿਨੀਂ ਮੌਰਨਿੰਗ ਸਟਾਰ ਡਰਾਈਵ ਤੇ ਸਥਿਤ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਬਾਲਗਾਂ ਨੇ ਭਾਗ ਲਿਆ। ਬੱਚਿਆਂ ਨਾਲ ਆਏ ਮਾਪਿਆਂ ਕਾਰਣ ਸਕੂਲ ਵਿੱਚ ਮੇਲੇ ਵਰਗੀ ਰੌਣਕ ਸੀ।
ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਸਾਰਿਆਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਇਸ ਲਈ ਨਤੀਜਾ ਤਿਆਰ ਕਰਨਾ ਕੁੱਝ ਔਖਾ ਕਾਰਜ ਸੀ। ਨਿਰੀਖਕਾਂ ਦੇ ਫੈਸਲੇ ਮੁਤਾਬਕ ਜੇ ਕੇ- ਐਸ ਕੇ ਗਰੁੱਪ ਵਿੱਚੋਂ ਬਿਨੈਪ੍ਰੀਤ ਸਿੰਘ-1, ਹਸਰਤ ਕੌਰ ਘਈ-2, ਅਨੂਪ ਸਿੰਘ-3, ਗ੍ਰੇਡ 1-2 ਗਰੁੱਪ ਵਿੱਚੋਂ ਜਗਰੂਪ ਸਿੰਘ-1, ਅਸ਼ਨੀਰ ਮਾਂਗਟ-2, ਅਸੀਮ ਕੌਰ ਸਰਾਂ-3, ਗ੍ਰੇਡ 3-4 ਗਰੁੱਪ ਵਿੱਚੋਂ ਜਸਲੀਨ ਕੌਰ ਖਟਰਾ-1, ਏਕਮ ਕੌਰ ਸਿੰਧਰ-2, ਮਨਜੋਤ ਕੌਰ ਗਿੱਲ-3, ਗਰੇਡ 5-6 ਗਰੁੱਪ ਵਿੱਚੋਂ ਜਸਲੀਨ ਕੌਰ ਜੰਡਾ-1, ਮਨਜੋਤ ਕੌਰ ਭੁੱਲਰ-2, ਜਗਰੂਪ ਖੋਖਰ-3, ਗ੍ਰੇਡ 7-8 ਗਰੁੱਪ ਵਿੱਚੋਂ ਅਸ਼ਨੂਰ ਕੌਰ ਅਰੋੜਾ-1, ਅਰਸ਼ਦੀਪ ਸਿੰਘ-2, ਜਸਪਰੀਤ ਕੌਰ-3 ਅਤੇ ਗਰੇਡ 9-10 ਗਰੁੱਪ ਵਿੱਚੋਂ ਕੀਰਤ ਕੌਰ-1, ਪ੍ਰਭਜੋਤ ਸਿੰਘ ਧਾਲੀਵਾਲ-2 ਅਤੇ ਕੁਲਦੀਪ ਭੰਗੂ-3 ਨੰਬਰ ‘ਤੇ ਰਹੇ। ਜੇਤੂਆਂ ਨੂੰ ਸ਼ਾਨਦਾਰ ਟਰਾਫੀਆਂ ਇਨਾਮ ਵਜੋਂ ਦਿੱਤੀਆਂ ਗਈਆਂ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਮੈਡਲ ਦਿੱਤੇ ਗਏ। ਬੱਚਿਆਂ ਲਈ ਪੀਜ਼ਾ ਅਤੇ ਮਾਪਿਆਂ ਲਈ ਚਾਹ-ਪਾਣੀ ਦਾ ਖੁੱਲ੍ਹਾ ਪ੍ਰਬੰਧ ਸੀ। ਗਗਨ ਮਹਾਲੌਂ ਨੇ ਆਏ ਹੋਏ ਮਾਪਿਆਂ ਦਾ ਇਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਲੈ ਕੇ ਆਉਣ ਲਈ ਧੰਨਵਾਦ ਅਤੇ ਮਾਂ-ਬੋਲੀ ਪੰਜਾਬੀ ਨਾਲ ਪਿਆਰ ਦਾ ਸਬੂਤ ਦੇਣ ਤੇ ਵਧਾਈ ਦਿੱਤੀ। ਪ੍ਰੋਗਰਾਮ ਦੀ ਜਿੰਦ-ਜਾਨ ਗੁਰਨਾਮ ਸਿੰਘ ਢਿੱਲੋਂ ਨੇ ਆਪਣੀ ਸਾਰੀ ਟੀਮ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਸਿਰੇ ਚਾੜ੍ਹਿਆ। ਪੰਜਾਬ ਚੈਰਿਟੀ ਵਲੋਂ ਆਪਣੀ ਸਮੁਚੀ ਟੀਮ ਦੇ ਵਾਲੰਟੀਅਰ, ਵਿਦਿਆਰਥੀ ਵਾਲੰਟੀਅਰ, ਅਧਿਆਪਕ ਵਾਲੰਟੀਅਰਜ ਅਤੇ ਸਮੁੱਚੇ ਮੀਡੀੌਏ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਪੁਸਤਕ ਪ੍ਰਦਰਸ਼ਨੀ ਲਾਈ ਗਈ ਜਿਸ ਦਾ ਲੋਕਾਂ ਵਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ।